ਸ. ਚੇਤਨ ਸਿੰਘ ਜੌੜਾਮਾਜਰਾ ਮਾਨਯੋਗ ਸਿਹਤ ਮੰਤਰੀ ਪੰਜਾਬ ਦੀ ਮੌਜੂਦਗੀ ਜਿਲ੍ਹਾ ਬਠਿੰਡਾ ਵਿੱਚ ਭਰੇ 9 ਸੈਂਪਲਾਂ ਵਿੱਚੋਂ 4 ਸੈਂਪਲ ਸਬ-ਸਟੈਂਰਡ ਅਤੇ ਇੱਕ ਸੈਂਪਲ ਅਣਸੇਫ ਪਾਇਆ ਗਿਆ: ਡਾ ਤੇਜਵੰਤ ਸਿੰਘ ਢਿੱਲੋਂ

ਮਲੋਟ (ਬਠਿੰਡਾ): ਪੰਜਾਬ ਸਰਕਾਰ ਆਮ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਮਿਆਰ ਅਤੇ ਗੁਣਵੱਤਾ ਨੂੰ ਯਕੀਨੀ ਬਨਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਜਿਸ ਅਧੀਨ ਸਮੇਂ-ਸਮੇਂ ਤੇ ਖਾਣ-ਪੀਣ ਵਾਲੀਆਂ ਵਸਤਾਂ ਬਨਾਉਣ ਅਤੇ ਵੇਚਣ ਵਾਲੀਆਂ ਫੈਕਟਰੀ, ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਭਰ ਕੇ ਫੂਡ ਲੈਬੋਰੇਟਰੀ ਖਰੜ੍ਹ ਵਿਖੇ ਭੇਜੇ ਜਾ ਰਹੇ ਹਨ। ਇਸ ਦੌਰਾਨ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 12 ਨਵੰਬਰ 2022 ਨੂੰ ਸਵੇਰੇ 06:30 ਵਜੇ ਸ. ਚੇਤਨ ਸਿੰਘ ਜ਼ੌੜਾਮਾਜਰਾ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਐੱਸ.ਏ.ਐੱਸ ਨਗਰ ਅਤੇ ਸੰਗਰੂਰ ਤੋਂ ਗਠਿਤ ਸਿਹਤ ਵਿਭਾਗ ਦੀਆਂ ਫੂਡ ਟੀਮਾਂ ਵੱਲੋਂ ਪਿੰਡ ਭੂੰਦੜ, ਬਲਾਕ ਬਾਲਿਆਂਵਾਲੀ, ਜਿਲ੍ਹਾ ਬਠਿੰਡਾ ਤੋਂ ਇੱਕ ਡੇਅਰੀ ਤੋਂ ਦੁੱਧ, ਦਹੀਂ, ਘਿਓ, ਪਨੀਰ ਅਤੇ ਕਰੀਮ ਦੇ 9 ਸੈਂਪਲ ਇਕੱਤਰ ਕੀਤੇ ਗਏ। ਜਿਸ ਨੂੰ ਟੈਸਟਿੰਗ ਲਈ ਫੂਡ ਲੈਬੋਰੇਟਰੀ ਖਰੜ੍ਹ ਵਿਖੇ ਭੇਜਿਆ ਗਿਆ। ਜਿਸ ਦੀ ਰਿਪੋਰਟ ਅਨੁਸਾਰ 9 ਸੈਂਪਲਾਂ ਵਿੱਚੋਂ 4 ਸੈਂਪਲ ਸਬ-ਸਟੈਂਡਰਡ ਅਤੇ ਇੱਕ ਸੈਂਪਲ ਅਣਸੇਫ਼ ਪਾਏ ਗਏ ਹਨ। Author: Malout Live