ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਵਿਖੇ ਬਣ ਰਹੀ ਪ੍ਰਸ਼ਾਸਨਿਕ ਸੁਧਾਰ ਸ਼ਾਖਾ ਦਾ ਕੀਤਾ ਮੁਆਇਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ.  ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਸੇਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਣ ਰਹੀ ਪ੍ਰਸ਼ਾਸ਼ਨਿਕ ਸੁਧਾਰ ਸਾਖਾ, ਸ਼੍ਰੀ ਮੁਕਤਸਰ ਸਾਹਿਬ ਦਾ ਮੁਆਇਨਾ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਣ ਰਹੀ ਇਸ ਸ਼ਾਖਾ ਵਿੱਚ ਇੱਕ ਰੂਮ, ਚਾਰ ਕਾਊਂਟਰ ਅਤੇ ਰਿਕਾਰਡ ਰੂਮ ਬਨਾਉਣ ਤੇ ਸਰਕਾਰ ਵੱਲੋਂ ਕੁਲ 14.36 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਅਨੁਸਾਰ ਬਾਕੀ ਜਿਲ੍ਹਿਆਂ ਵਾਂਗ ਸ਼੍ਰੀ ਮੁਕਤਸਰ ਸਾਹਿਬ ਦੇ ਸੇਵਾ ਕੇਂਦਰ ਵਿੱਚ ਇਹ ਸ਼ਾਖਾ ਬਣਾਈ ਜਾ ਰਹੀ ਹੈ। ਇਸ ਪ੍ਰਸ਼ਾਸਨਿਕ ਸੁਧਾਰ ਸ਼ਾਖਾ ਰਾਹੀਂ ਲੋਕਾ ਨੂੰ ਸੇਵਾ ਕੇਂਦਰ ਅਤੇ ਆਨਲਾਈਨ ਪੋਰਟਲ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਜਾਇਆ ਕਰੇਗੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਲ੍ਹੇ ਵਿੱਚ ਚੱਲ ਰਹੇ ਈ-ਸੇਵਾ ਅਤੇ ਈ-ਸਰਵਿਸ ਆਦਿ ਨੂੰ ਪੋਰਟਲ ਸੰਬੰਧੀ ਤਕਨੀਕੀ ਸਹਾਇਤਾ ਵੀ ਇਹ ਬ੍ਰਾਂਚ ਪ੍ਰਦਾਨ ਕਰੇਗੀ। Author: Malout Live