ਪਿੰਡ ਗੋਨੇਆਣਾ ਦਾ ਅਗਾਂਹਵਧੂ ਕਿਸਾਨ ਹਰਮਨ ਸਿੰਘ 200 ਏਕੜ ਝੋਨੇ ਅਤੇ ਬਾਸਮਤੀ ਦੀ ਪਰਾਲੀ ਦਾ ਕਰਦਾ ਆ ਰਿਹਾ ਹੈ ਸਹੀ ਢੰਗ ਨਾਲ ਪ੍ਰਬੰਧਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਬਲਾਕ ਦੇ ਕਿਸਾਨ ਹਰਮਨ ਸਿੰਘ ਪਿੰਡ ਗੋਨੇਆਣਾ ਪਿਛਲੇ ਕਈ ਸਾਲਾਂ ਤੋਂ ਪਰਾਲੀ ਦਾ ਪ੍ਰਬੰਧਨ ਆਪਣੇ ਪੱਧਰ ਤੇ ਕਰਦਾ ਆ ਰਿਹਾ ਹੈ। ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਕਿਸਾਨ ਹਰਮਨ ਸਿੰਘ ਅਨੁਸਾਰ ਉਸ ਨੇ ਇਸ ਵਾਰ ਝੋਨੇ 200 ਏਕੜ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸ਼ਿਤ ਕੀਤੀ ਹੈ ਅਤੇ ਇਸ ਝੋਨੇ ਦੀ ਕਟਾਈ ਕੰਬਾਇਨ ਨਾਲ ਕੀਤੀ ਹੈ ਅਤੇ ਪਰਾਲੀ ਦੇ ਨਿਪਟਾਰਾ ਲਈ ਉਸ ਨੇ ਮਸ਼ੀਨੀ ਸੰਦ ਬਣਾਕੇ ਸਾਰੀ ਪਰਾਲੀ ਇਕੱਠੀ ਕੀਤੀ ਹੈ। ਪਰਾਲੀ ਇਕੱਠੀ ਕਰਨ ਉਪਰੰਤ ਕਿਸਾਨ ਵੱਲੋਂ ਸ਼ਹਿਰ ਦੀਆਂ ਗਊਸ਼ਾਲਾਵਾਂ ਵਿੱਚ ਗਊਆਂ ਦੇ ਚਾਰੇ ਵਾਸਤੇ ਪਰਾਲੀ ਚਕਾਈ ਜਾ ਰਹੀ ਹੈ।
ਇਸ ਤੋਂ ਬਾਅਦ ਖੇਤ ਨੂੰ ਡਿਸਕ ਹਲ ਨਾਲ ਵਾਹੁਣ ਉਪਰੰਤ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਕਿਸਾਨ ਹਰਮਨ ਸਿੰਘ ਦਾ ਕਹਿਣਾ ਹੈ ਕਿ ਦੂਸਰੇ ਕਿਸਾਨਾਂ ਨੂੰ ਵੀ ਪਰਾਲੀ ਦਾ ਨਿਪਟਾਰਾ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਕਿਹਾ ਦੂਸਰੇ ਕਿਸਾਨਾਂ ਨੂੰ ਵੀ ਕਿਸਾਨ ਹਰਮਨ ਸਿੰਘ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਣਕ ਦੀ ਬਿਜਾਈ ਕਰਨ ਨਾਲ ਹਰਮਨ ਸਿੰਘ ਪਰਾਲੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਪ੍ਰਬੰਧਨ ਆਪਣੇ ਬਣਾਏ ਹੋਏ ਸੰਦਾਂ ਨਾਲ ਆਪਣੇ ਪੱਧਰ ਤੇ ਹੀ ਕਰ ਰਿਹਾ ਹੈ ਅਤੇ ਕਣਕ ਲਈ ਉਸਨੂੰ ਯੂਰੀਆਂ ਵਗੈਰਾ ਖਾਦਾਂ ਦੀ ਵੀ ਘੱਟ ਵਰਤੋ ਕਰਨੀ ਪਵੇਗੀ। Author: Malout Live