ਦਫ਼ਤਰ ਸਿਵਲ ਸਰਜਨ ਵਿਖੇ ਡੇਂਗੂ ਜਾਗਰੂਕਤਾ ਸੰਬੰਧੀ ਪੈਂਫਲੈਟ ਕੀਤਾ ਗਿਆ ਜਾਰੀ
ਸ਼੍ਰੀ ਮੁਕਤਸਰ ਸਾਹਿਬ:- ਡੇਂਗੂ, ਮਲੇਰੀਆ, ਚਿਕਨਗੁਣੀਆ ਅਤੇ ਹੋਰ ਵੈਕਟਰ ਬੌਰਨ ਡਜੀਜ਼ ਦੇ ਫੈਲਣ ਤੋਂ ਬਚਾਓ ਲਈ ਜਿੱਥੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਗਤੀਵਿਧੀਆ ਅਤੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਬਿਜਨਸਮੈਂਨ ਅਤੇ ਆਮ ਨਾਗਰਿਕਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਬੈਂਕ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਬਾਂਸਲ ਜਵੈਲਰਜ ਵੱਲੋਂ ਸਿਹਤ ਵਿਭਾਗ ਨੂੰ ਡੇਂਗੂ ਸੰਬੰਧੀ ਜਾਗਰੂਕਤਾ ਪੈਂਫਲੈਟ ਬਣਵਾ ਕੇ ਦਿੱਤੇ ਗਏ। ਇਨ੍ਹਾਂ ਪੈਂਫਲੈਟ ਨੂੰ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਸਤਵਿੰਦਰ ਭਗਤ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਸੁਨੀਲ ਬਾਂਸਲ ਡੀ.ਐੱਮ.ਸੀ ਅਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਸੀਮਾ ਗੋਇਲ ਵੱਲੋਂ ਨਾਗਰਿਕਾਂ ਤੱਕ ਪਹੁੰਚਾਉਣ ਲਈ ਦਫ਼ਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਜਾਰੀ ਕੀਤਾ ਗਿਆ। ਇਸ ਦੌਰਾਨ ਡਾ. ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆਂ ਆਦਿ ਦੇ ਫੈਲਣ ਤੋਂ ਬਚਾਓ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਅਗੇਤੇ ਪ੍ਰਬੰਧਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਜਿਸ ਦੌਰਾਨ ਮਲਟੀਪਰਪਜ ਸਟਾਫ਼ ਅਤੇ ਬਰੀਡਿੰਗ ਚੈਕਰਾਂ ਵੱਲੋਂ ਘਰ-ਘਰ ਜਾ ਕੇ ਲਾਰਵੇ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਨਿਵਾਸੀਆਂ ਨੂੰ ਹੋਰ ਵਧੇਰੇ ਜਾਣਕਾਰੀ ਦੇਣ ਲਈ ਇਹ ਪੈਂਫਲੈਟ ਹਰ ਇੱਕ ਨਗਾਰਿਕ ਦੇ ਘਰ ਤੱਕ ਪਹੁੰਚਦੇ ਕੀਤੇ ਜਾਣਗੇ। ਡਾ. ਸੀਮਾ ਗੋਇਲ ਨੇ ਬਾਂਸਲ ਜਵੈਲਰਜ ਦੇ ਮਾਲਿਕ ਸਤਪਾਲ ਬਾਂਸਲ, ਵਿਨੈ ਬਾਂਸਲ ਅਤੇ ਨਰੇਸ਼ ਬਾਂਸਲ ਦਾ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਅਤੇ ਪੈਂਫਲੈਟ ਛਪਵਾ ਕੇ ਦੇਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ, ਜ਼ਿਲ੍ਹਾ ਕੰਮਿਉਨਿਟੀ ਮੋਬਾਲਾਈਜਰ ਸ਼ਿਵਪਾਲ ਸਿੰਘ, ਜ਼ਿਲ੍ਹਾ ਹੈਲਥ ਇੰਸਪੈਕਟਰ ਭਗਵਾਨ ਦਾਸ, ਵਕੀਲ ਸਿੰਘ ਮ.ਪ.ਹ.ਵ.(ਮ), ਰਵੀ ਕੁਮਾਰ, ਸੁਮਨਜੋਤ ਕੌਰ ਅਤੇ ਸਿਹਤ ਸਟਾਫ਼ ਹਾਜਿਰ ਸਨ।
Author: Malout Live