ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਵੈਨ ਲਾਵਾਰਿਸ ਲਾਸ਼ਾਂ ਸੰਭਾਲਣ ਲਈ ਬਣ ਰਹੀ ਵਰਦਾਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਐੱਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਵੱਖ-ਵੱਖ ਸ਼ਹਿਰਾਂ ਵਿੱਚ ਵੈਨਾਂ ਵੀ ਮੁਹੱਈਆ ਕਰਵਾਈਆ ਗਈਆ ਹਨ ਅਤੇ ਇਹ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਇਸ ਦੌਰਾਨ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਓਬਰਾਏ ਵੱਲੋਂ ਮਲੋਟ ਵਾਸਤੇ ਵੀ ਅਜਿਹੀ ਵੈਨ ਦਿੱਤੀ ਗਈ ਹੈ ਜੋ ਕਿ ਦੂਰ-ਦੁਰਾਡੇ ਖੇਤਰਾਂ ਵਿੱਚੋਂ ਲਾਵਾਰਿਸ ਲਾਸ਼ਾਂ ਲਿਆ ਕੇ ਅਤੇ ਗਰੀਬੀ ਪਰਿਵਾਰਾਂ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਵਿੱਚ ਵੀ ਮੁਫ਼ਤ ਲਿਜਾ ਰਹੀ ਹੈ।

ਮਲੋਟ ਇਕਾਈ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਦੱਸਿਆ ਕਿ ਪਤਾ ਲੱਗਾ ਕਿ ਬੀਤੀ ਰਾਤ ਅਬੋਹਰ ਰੇਲਵੇ ਟ੍ਰੈਕ ਤੇ ਕਿਸੇ ਵਿਅਕਤੀ ਦੀ ਰੇਲ ਗੱਡੀ ਹੇਠ ਆ ਕੇ ਮੌਤ ਹੋ ਗਈ ਹੈ। ਜਿਸ ਦੀ ਪਹਿਚਾਣ ਬਾਅਦ ਵਿੱਚ ਹਰਪਾਲ ਰਾਮ ਵਾਸੀ ਪਿੰਡ ਕਰਮਗੜ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਵੈਨ ਰਾਹੀਂ ਰੇਲਵੇ ਪੁਲਿਸ ਮਲੋਟ ਦੀ ਅਗਵਾਈ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਦੇ ਮੈਂਬਰ ਸ਼ੰਭੂ ਮੰਡਲ ਅਤੇ ਰਾਮ ਲਾਲ ਦੁਆਰਾ ਲਾਸ਼ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਪਹੁੰਚਾਇਆ ਗਿਆ। ਇਸ ਉਪਰਾਲੇ ਦੀ ਮਲੋਟ ਵਾਸੀਆਂ ਅਤੇ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਦੇ ਸਰਪ੍ਰਸਤ ਸੁਭਾਸ਼ ਦਹੂਜਾ ਵੱਲੋਂ ਸ਼ਲਾਘਾ ਕੀਤੀ ਗਈ। Author: Malout Live