ਜ਼ਿਲੇ ਵਿੱਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਅਭਿਆਸ (ਡਰਾਈ-ਰਨ) ਸਫਲਤਾਪੂਰਵਕ ਸਮਾਪਤ ਜਿਲੇ ਦੇ ਤਿੰਨ ਹਸਪਤਾਲਾਂ ਚ ਸਿਹਤ ਸੰਭਾਲ ਨਾਲ ਜੁੜੇ ਡਾਕਟਰਾਂ ਦੇ ਕਾਮਿਆਂ ਨੂੰ ਟੀਕੇ ਲਗਾਉਣ ਦੀ ਅਜਮਾਇਸ਼ ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ :- ਜਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਤੇ ਸਿਹਤ ਵਿਭਾਗ ਵੱਲੋਂ ਜਿਲੇ ਚ ਕਰਵਾਇਆ ਗਿਆ ਕੋਰੋਨਾ ਵੈਕਸੀਨ ਦਾ ਟੀਕਾਕਰਨ ਅਭਿਆਸ ਦਾ (ਡਰਾਈ ਰਨ) ਸਫਲਤਾਂ ਪੂਰਵਕ ਸੰਪੁੰਨ ਹੋਇਆ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਵਿੰਦ ਕੁਮਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ,ਸੀ.ਐਸ.ਸੀ ਦੋਦਾ ਅਤੇ .ਅਆਸ਼ੀਰਵਾਦ ਹਸਪਤਾਲ ਵਿਖੇ ਸਿਹਤ ਖੇਤਰ ਨਾਲ ਜੁੜੇ ਡਾਕਟਰਾਂ ਤੇ ਹੋਰ ਅਮਲੇ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਉਣ ਦੀ ਅਜਮਾਇਸ਼ ਸਫਲਤਾ ਪੂਰਵਕ ਮੁਕੰਮਲ ਕਰ ਲਈ ਗਈ ਹੈ। ਸਿਵਲ ਸਰਜਨ, ਡਾ. ਰੰਜੂ ਸਿੰਗਲਾ ਜੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਪੰਜਾਬ ਚ ਤੀਜੇ ਪੜਾਅ ਤਹਿਤ ਸ੍ਰੀ ਮੁਕਤਸਰ ਸਾਹਿਬ ਜਿਲੇ ਨੂੰ ਇਸ ਅਭਿਆਸ ਲਈ ਚੁਣਿਆ ਗਿਆ, ਤਾਂ ਕਿ ਸਿਹਤ ਪ੍ਰਣਾਲੀ ਚ ਨਵੇਂ ਆਏ ਇਸ ਕੋਵਿਡ ਵੈਕਸੀਨ ਦੇ ਟੀਕਾਕਰਨ ਲਈ ਕੀਤੀ ਗਈ ਤਿਆਰੀ ਨੂੰ ਜਾਚਿਆਂ ਜਾ ਸਕੇ ਤਾਂ ਕਿ ਜੇਕਰ ਕੋਈ ਖਾਮੀ ਰਹਿ ਜਾਵੇ ਤਾਂ ਉਸਨੂੰ ਸਮਾਂ ਰਹਿੰਦੇ ਦੂਰ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਸ ਅਭਿਆਸ ਤੋਂ ਬਾਅਦ ਜਿਲਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਕੋਵਿਡ ਦੇ ਟੀਕਾਕਰਣ ਲਈ ਪੂਰੀ ਤਰਾ ਤਿਆਰ ਹੈ।
ਅੱਜ ਅਜਮਾਇਸ਼ ਵਜੋਂ ਡਾ.ਵਿਕਰਮਜੀਤ ਐਮ.ਐਸ ਆਸ਼ੀਰਵਾਦ ਹਸਪਤਾਲ ਵਿਖੇ 25 ਹੈਲਥ ਕੇਅਰ ਵਰਕਰਾਂ, ਜਿਨਾਂ ਨੇ ਆਪਣਾ ਨਾਮ ਪਹਿਲਾਂ ਹੀ ਕੋ-ਵਿਨ ਪੋਰਟਲ ਤੇ ਦਰਜ ਕਰਵਾਇਆ ਹੋਇਆ ਸੀ, ਨੂੰ ਬੁਲਾਇਆ ਗਿਆ ਸੀ, ਜਿੱਥੇ ਕਿ ਟੀਕੇ ਲਗਾਉਣ ਦੀ ਪੂਰੀ ਮੌਕ ਡਰਿਲ ਕੀਤੀ ਗਈ । ਉਹਨਾਂ ਦੱਸਿਆ ਕਿ ਇਸ ਅਭਿਆਸ ਦੌਰਾਨ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਅਚਨਚੇਤ ਸਿਹਤ ਸਬੰਧੀ ਕੋਈ ਮੁਸ਼ਕਿਲ ਆਉਣ ਕੇ ਹੰਗਾਮੀ ਸਥਿਤੀ ‘ਚ ਮੁਢਲੀ ਸਿਹਾਇਤਾ ਦੇ ਕੇ ਸੰਭਾਲਣ ਦੇ ਵੀ ਲੋੜੀਦੇ ਪ੍ਰਬੰਧ ਵੀ ਕੀਤੇ ਗਏ ਸਨ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ ਡਾ.ਪਵਨ ਮਿੱਤਲ, ਡੀ.ਆਈ.ਉ ਸ੍ਰੀ ਮੁਕਤਸਰ ਸਾਹਿਬ, ਵੱਲੋਂ ਸ੍ਰੀ ਖੁਸ਼ਦੀਪ ਸ਼ਰਮਾ ਵੀ.ਸੀ.ਸੀ.ਐਮ. (ਯੂ.ਐਨ.ਡੀ.ਪੀ) ਅਤੇ ਸਿਹਤ ਸੰਗਠਨ ਦੇ ਮਾਹਰਾਂ ਦੀ ਨਿਗਰਾਨੀ ਹੇਠ ਮੁਕੰਮਲ ਕੀਤੇ ਗਏ, ਇਸ ਅਭਿਆਸ ਦਾ ਜਾਇਜਾ ਲਿਆ ਗਿਆ। ਸ੍ਰੀ ਦੀਪਕ ਕੁਮਾਰ, ਜਿਲਾ ਪ੍ਰੋਗਰਾਮ ਮੈਨੇਜਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਹਿਲੇ ਪੜਾਅ ਹੇਠ ਕਰੋਨਾ ਟੀਕਾਕਰਨ ਇਲੈਕਟ੍ਰਾਨਿਕ ਐਪੀਲੀਕੇਸ਼ਨ ਕੋਵਿਨ ਪੋਰਟਲ ਰਾਹੀ ਪਹਿਲਾਂ ਪਛਾਣੇ ਗਏ ਲਾਭਪਾਤਰੀਆਂ, ਜਿਨਾ ਚ ਨਿਜੀ ਤੌਰ ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਲਗਭਗ 4428 ਹੈਲਥ ਕੇਅਰ ਵਰਕਰਜ਼ , ਨੂੰ ਇਹ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ। ਇਸ ਤੋਂ ਬਾਅਦ ਦੂਜੇ ਪੜਾਅ ਹੇਠ ਫਰੰਟਲਾਈਨ ਵਰਕਰਜ਼ ਅਤੇ ਤੀਜੇ ਪੜਾਣ ਵਿੱਚ 50 ਸਾਲ ਤੋਂ ਵੱਧ ਉਮਰ ਦੇ ਅਤੇ 50 ਸਾਲ ਤੋਂ ਘੱਟ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਇਹ ਟੀਕਾ ਲੱਗੇਗਾ। ਇਸ ਮੌਕੇ ਦੇ ਡਾ.ਸਤੀਸ਼ ਗੋਇਲ, ਐਸ.ਐਮ.ਉ. ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਡਾ. ਮਨੋਜ ਨੋਡਲ ਅਫਸਰ ਕੋਵਿਨ, ਸ੍ਰੀ ਗੁਰਤੇਜ ਸਿੰਘ ਮਾਸ ਮੀਡੀਆ ਅਫਸਰ , ਸ੍ਰੀ ਸੁਖਮੰਦਰ ਸਿੰਘ ਮਾਸ ਮੀਡੀਆ ਅਫਸਰ ਵੀ ਹਾਜਰ ਹੋਏ।