ਐੱਸ.ਡੀ.ਐੱਮ ਸੰਜੀਵ ਕੁਮਾਰ ਨੇ ਸੰਭਾਲਿਆ ਆਪਣਾ ਚਾਰਜ
ਮਲੋਟ: ਨਵ-ਨਿਯੁਕਤ ਐੱਸ.ਡੀ.ਐੱਮ ਸੰਜੀਵ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾ ਸੰਜੀਵ ਕੁਮਾਰ ਐੱਸ.ਡੀ.ਐੱਮ ਖਮਾਣੋਂ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਜ਼ਿਕਰਯੋਗ ਹੈ ਕਿ ਕੁਦਰਤ ਦੀ ਕਰੋਪੀ ਨਾਲ ਹੜ੍ਹ ਵਰਗੇ ਬਣੇ ਹਾਲਾਤਾਂ ਦੌਰਾਨ ਖਮਾਣੋਂ ਵਿਖੇ ਡਿਊਟੀ ਦੌਰਾਨ ਤਕਰੀਬਨ 6 ਘੰਟੇ ਤੋਂ ਪਾਣੀ ਵਿੱਚ ਫਸੇ ਨੌਜਵਾਨ ਨੂੰ 15 ਫੁੱਟ ਗਹਿਰੇ ਪਾਣੀ ਵਿੱਚ ਐੱਸ.ਡੀ.ਐੱਮ ਸੰਜੀਵ ਕੁਮਾਰ ਨੇ ਛਾਲ ਮਾਰ ਕੇ ਬੜੀ ਮੁਸ਼ੱਕਤ ਨਾਲ ਨੌਜਵਾਨ ਦੀ ਜਾਨ ਬਚਾਈ ਸੀ। Author: Malout Live