1985 ਵਿੱਚ ਮਲੋਟ ਦੇ ਵਿਧਾਇਕ ਰਹੇ ਸ਼ਿਵਚੰਦ ਦੇ ਸਪੁੱਤਰ ਗਿਰੀਰਾਜ ਰਾਜੌਰਾ ਨੇ ਪੇਸ਼ ਕੀਤੀ ਭਾਜਪਾ ਪਾਰਟੀ ਤੋਂ 2022 ਦੀ ਚੋਣਾਂ ਲਈ ਮਲੋਟ ਤੋਂ ਦਾਅਵੇਦਾਰੀ
ਮਲੋਟ:- ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਮਲੋਟ ਟਿਕਟ ਤੋਂ ਸੁਪਰੀਮ ਕੋਰਟ ਦੇ ਐਡਵੋਕੇਟ ਗਿਰੀਰਾਜ ਰਾਜੌਰਾ ਨੇ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਹਲਕੇ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਸ ਦੌਰਾਨ ਗਿਰੀਰਾਜ ਰਾਜੌਰਾ ਨੇ ਮਲੋਟ ਲਾਈਵ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਮਲੋਟ ਹਲਕੇ ਤੋਂ 1985 ਵਿੱਚ ਕਾਂਗਰਸ ਦੇ ਵਿਧਾਇਕ ਰਹੇ ਸ਼ਿਵਚੰਦ ਦੇ ਸਪੁੱਤਰ ਹਨ। ਇਸ ਦੌਰਾਨ ਗਿਰੀਰਾਜ ਨੇ ਦੱਸਿਆ ਕਿ ਸਾਲ 2012 ਵਿੱਚ ਕਾਂਗਰਸ ਪਾਰਟੀ ਦੀ ਸੀਟ ਤੋਂ ਹਲਕਾ ਬੱਲੂਆਣਾ ਤੋਂ ਚੋਣ ਲੜ੍ਹ ਚੁੱਕੇ ਹਨ,ਪਰ ਉੱਥੇ ਉਹ ਹਾਰ ਗਏ। ਜਿਸਤੋਂ ਬਾਅਦ ਗਿਰੀਰਾਜ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਹੁਣ ਓਨ੍ਹਾਂ ਨੇ ਮਲੋਟ ਸੀਟ ਤੋਂ ਚੋਣ ਲੜ੍ਹਨ ਦੀ ਦਾਅਵੇਦਾਰੀ ਪੇਸ਼ ਕੀਤੀ। ਸੁਪਰੀਮ ਕੋਰਟ ਦੀ ਸਰਗਰਮੀ ਘਟਾ ਕੇ ਕੁੱਝ ਸਮਾਂ ਪਹਿਲਾਂ ਭਾਜਪਾ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਓਨ੍ਹਾਂ ਦਾ ਦਾਅਵਾ ਹੈ ਕਿ ਇਸ ਹਲਕੇ ਵਿੱਚ ਓਹਨਾ ਦੇ ਪਿਤਾ ਦਾ ਚੰਗਾ ਆਧਾਰ ਸੀ ਅਤੇ ਇਹ ਸੀਟ ਜਿੱਤਕੇ ਓਹ ਭਾਜਪਾ ਦੀ ਝੋਲੀ ਪਾਉਣਗੇ। ਇਸ ਮੌਕੇ ਉਹਨਾਂ ਕਿਹਾ ਕਿ ਮਲੋਟ, ਸ਼੍ਰੀ ਮੁਕਤਸਰ ਸਾਹਿਬ ਗਿੱਦੜਬਾਹਾ, ਬਠਿੰਡਾ, ਅਬੋਹਰ, ਬੱਲੂਆਣਾ ਹਲਕਾ ਸ਼੍ਰੀ ਗਿਰੀ ਰਾਜ ਰਾਜੌਰਾ (ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ) ਜੋ ਕਿ ਭਾਜਪਾ ਦਾ ਪੱਖ ਮਜਬੂਤ ਕਰਨ ਲਈ ਸਾਰੀ ਉਮਰ ਲਗਾ ਕੇ ਯਤਨਸ਼ੀਲ ਰਹੇ, ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਮੁੱਖ ਸ਼ਹਿਰ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਪੀ.ਐੱਮ ਮੋਦੀ ਦਾ ਫ਼ਿਰੋਜ਼ਪੁਰ ਵਿੱਚ ਕੀਤਾ ਕੰਮ ਆਗਮਨ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਇੱਕ ਨਵੀਂ ਤਾਕਤ ਦੇਵੇਗੀ ਅਤੇ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੇ ਉਦਘਾਟਨ ਨਾਲ ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਵੀ ਕਾਫੀ ਲਾਭ ਮਿਲੇਗਾ। ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਜੁੜੇ ਵਰਕਰਾਂ ਦੇ ਆਗੂਆਂ ਵਿੱਚ ਜੋਸ਼ ਤੇ ਉਤਸ਼ਾਹ ਹੈ। ਫਿਰੋਜ਼ਪੁਰ 'ਚ ਪੀ.ਐੱਮ ਮੋਦੀ ਦੇ ਆਉਣ ਨਾਲ ਪੰਜਾਬ ਦੇ ਲੋਕਾਂ ਲਈ ਕੁੱਝ ਖਾਸ ਐਲਾਨਾਂ ਨੂੰ ਲੈ ਕੇ ਪਾਰਟੀ ਅਤੇ ਆਮ ਜਨਤਾ 'ਚ ਆਸ ਬੱਝੀ ਹੈ। ਰਾਜੌਰਾ ਦਾ ਕਹਿਣਾ ਹੈ ਕਿ ਪੀ.ਐੱਮ ਮੋਦੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਨਾ ਕੋਈ ਵਧੀਆ ਐਲਾਨ ਜ਼ਰੂਰ ਕਰਨਗੇ, ਇਹ ਮੇਰਾ ਵਿਸ਼ਵਾਸ ਹੈ।