ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ (ਰਜਿ.) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ (ਰਜਿ.) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੀਤੇ ਦਿਨ ਪਿੰਡ ਬਧਾਈ ਵਿਖੇ ਬਾਬਾ ਮਲੰਗ ਸ਼ਾਹ ਦੇ ਮੇਲੇ ਦੌਰਾਨ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਅਮਨਿੰਦਰ ਸਿੰਘ, (M.L.T) ਹਰਦੀਪ ਸਿੰਘ ਅਤੇ ਵਿਜੇ ਕੁਮਾਰ ਅਤੇ ਹਸਪਤਾਲ ਦਾ ਸਟਾਫ ਹਾਜ਼ਿਰ ਰਿਹਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਲਵਾ ਬੈਲਟ ਵੈੱਲਫੇਅਰ ਸੁਸਾਇਟੀ (ਰਜਿ.) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੀਤੇ ਦਿਨ ਪਿੰਡ ਬਧਾਈ ਵਿਖੇ ਬਾਬਾ ਮਲੰਗ ਸ਼ਾਹ ਦੇ ਮੇਲੇ ਦੌਰਾਨ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਅਮਨਿੰਦਰ ਸਿੰਘ, (M.L.T) ਹਰਦੀਪ ਸਿੰਘ ਅਤੇ ਵਿਜੇ ਕੁਮਾਰ ਅਤੇ ਹਸਪਤਾਲ ਦਾ ਸਟਾਫ ਹਾਜ਼ਿਰ ਰਿਹਾ। ਇਸ ਦੌਰਾਨ ਮਾਲਵਾ ਬੈਲਟ ਦੇ ਪ੍ਰਧਾਨ ਜਸਵੀਰ ਸਿੰਘ ਲਾਡੀ ਰੁਪਾਣਾ ਨੇ ਖੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕੇਲੇ ਅਤੇ ਫਰੂਟੀਆਂ ਦਿੱਤੀਆਂ।
ਪਿੰਡ ਬਧਾਈ ਦੇ ਨੰਬਰਦਾਰ ਸਵਰਨਜੀਤ ਸਿੰਘ ਨੇ ਵੀ ਇਸ ਕੈਂਪ ਵਿੱਚ ਆਪਣਾ ਰੋਲ ਨਿਭਾਇਆ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੰਬਰਦਾਰ ਸਵਰਨਜੀਤ ਸਿੰਘ, ਮਾਲਵਾ ਬੈਲਟ ਦੇ ਖਜਾਨਚੀ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਬਰਾੜ, ਬਿੱਲਾ ਬਰਾੜ, ਸੁਖਮਨ ਬਰਾੜ, ਗੁਰਵਿੰਦਕ, ਮਹਿਕ, ਜਸ਼ਨਦੀਪ, ਧਰਮਵੀਰ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਰਾਹੁਲਪ੍ਰੀਤ ਹਾਜ਼ਿਰ ਸਨ।
Author : Malout Live