ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਨੇ ਗਿੱਦੜਬਾਹਾ ਬਲਾਕ ਦੇ ਸਮੂਹ ਖਾਦ, ਕੀੜੇਮਾਰ ਦਵਾਈਆਂ ਅਤੇ ਬੀਜ ਵਿਕਰੇਤਾਵਾਂ ਨਾਲ ਕੀਤੀ ਮੀਟਿੰਗ
ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਬਲਾਕ ਗਿੱਦੜਬਾਹਾ ਦੇ ਸਮੂਹ ਖਾਦ, ਕੀੜੇਮਾਰ ਦਵਾਈਆ ਅਤੇ ਬੀਜ ਵਿਕਰੇਤਾਵਾ ਦੇ ਸਮੂਹ ਡੀਲਰ ਨਾਲ ਮੀਟਿੰਗ ਕੀਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਬਲਾਕ ਗਿੱਦੜਬਾਹਾ ਦੇ ਸਮੂਹ ਖਾਦ, ਕੀੜੇਮਾਰ ਦਵਾਈਆ ਅਤੇ ਬੀਜ ਵਿਕਰੇਤਾਵਾ ਦੇ ਸਮੂਹ ਡੀਲਰ ਨਾਲ ਮੀਟਿੰਗ ਕੀਤੀ। ਇਸ ਸਮੇ ਸ਼ੁਰੂਆਤ ਵਿੱਚ ਸ਼੍ਰੀ ਮਨਿੰਦਰਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ(ਪੀ.ਪੀ.) ਗਿੱਦੜਬਾਹਾ ਉੱਚ-ਅਧਿਕਾਰੀਆ ਤੋ ਪ੍ਰਾਪਤ ਨਵੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ, ਜਿਵੇਂ ਕਿ ਜਿਨ੍ਹਾਂ ਖਾਦ ਅਤੇ ਬੀਜ ਲਾਇਸੰਸਾਂ ਦੀ ਮਿਆਦ ਮਿਤੀ 31-12-2024 ਨੂੰ ਖਤਮ ਹੋਣ ਵਾਲੀ ਹੈ, ਉਕਤ ਲਾਇਸੰਸਾਂ ਨੂੰ ਸਮੇਂ ਸਿਰ ਰੀਨਿਊ ਅਤੇ ਲਾਇਸੰਸ ਵਿੱਚ ਅਧਿਕਾਰ ਪੱਤਰ ਦਰਜ ਕਰਵਾਉਣ ਲਈ ਦੱਸਿਆ ਗਿਆ।
ਸ਼੍ਰੀ ਜਸ਼ਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਟ ਹੈੱਡਕੁਆਟਰ) ਸ਼੍ਰੀ ਮੁਕਤਸਰ ਸਾਹਿਬ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਖਾਦ ਦੇ ਮੰਨਜੂਰਸ਼ੁਦਾ ਗੋਡਾਉਨਾਂ ਵਿੱਚ ਹੀ ਖਾਦ ਸਟੋਰ ਕੀਤੀ ਜਾਵੇ ਅਤੇ ਲਾਇਸੰਸ ਵਿੱਚ ਅਧਿਕਾਰ ਪੱਤਰ ਦਰਜ ਕੀਤੇ ਬਿਨ੍ਹਾਂ ਕਿਸੇ ਵੀ ਪ੍ਰਕਾਰ ਦੀ ਵਿਕਰੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਡੀਲਰ ਪਾਸ ਯੂਰੀਆ ਅਤੇ ਡੀ.ਏ.ਪੀ. ਖਾਦ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਬਲਾਕ ਦਫ਼ਤਰ ਵਿਖੇ ਦੇਣੀ ਯਕੀਨੀ ਬਣਾਈ ਜਾਵੇ। ਖਾਦ ਦੀ ਵਿਕਰੀ ਪੀ.ੳ.ਐੱਸ ਮਸ਼ੀਨ ਰਾਹੀਂ ਕਰਨੀ ਯਕੀਨੀ ਬਣਾਈ ਜਾਵੇ। ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਸਮੂਹ ਡੀਲਰ ਨੂੰ ਹਦਾਇਤ ਕੀਤੀ ਗਈ ਕਿ ਬਿਨ੍ਹਾਂ ਕਿਸੇ ਕਾਰਨ ਯੂਰੀਆ ਖਾਦ ਦੀ ਸਟੋਰੇਜ਼ ਨਾ ਕੀਤੀ ਜਾਵੇ, ਕਿਸੇ ਵੀ ਡੀਲਰ ਵੱਲੋਂ ਯੂਰੀਆ ਖਾਦ ਨਾਲ ਕੋਈ ਵੀ ਬੇਲੋੜੀ ਟੈਗਿੰਗ ਨਾ ਕੀਤੀ ਜਾਵੇ। ਛੋਟੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਖਾਦ ਦੇਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਡੀਲਰ ਫਰਮ ਟੈਗਿੰਗ, ਬੇਲੋੜੀ ਸਟੋਰੇਜ਼ ਕਰਦਾ ਪਾਇਆ ਗਿਆ ਤਾਂ ਉਸ ਫਰਮ ਵਿਰੁੱਧ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਅੰਤ ਵਿੱਚ ਸ਼੍ਰੀ ਜਗਮੋਹਨ ਸਿੰਘ ਸਹਾਇਕ ਕਪਾਹ ਵਿਸਥਾਰ ਅਫ਼ਸਰ ਗਿੱਦੜਬਾਹਾ ਵੱਲੋਂ ਸਾਰੇ ਅਧਿਕਾਰੀਆ ਅਤੇ ਸਮੂਹ ਡੀਲਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੂਹ ਡੀਲਰਾ ਤੋਂ ਇਲਾਵਾ ਵਿਭਾਗ ਦੇ ਕਰਮਚਾਰੀ ਵੀ ਹਾਜ਼ਿਰ ਸਨ।
Author : Malout Live