ਪੰਕਜ ਮੋਰੀਆ ਨੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਜੋਂ ਸੰਭਾਲਿਆ ਵਾਧੂ ਚਾਰਜ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਲੋਟ ਵਿੱਚ ਬਤੌਰ ਸੀ.ਡੀ.ਪੀ.ਓ ਸੇਵਾਵਾਂ ਨਿਭਾ ਰਹੇ ਪੰਕਜ ਮੋਰੀਆ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ (DSSO) ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਅੱਜ ਵਾਧੂ ਚਾਰਜ ਸੰਭਾਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਪੂਰਾ ਤਨਦੇਹੀ ਨਾਲ

ਕਰਨਗੇ ਅਤੇ ਪੈਂਡਿੰਗ ਪਈਆਂ ਦਰਖਾਸਤਾਂ ਨੂੰ ਪਹਿਲ ਤੇ ਆਧਾਰ ਤੇ ਚੈੱਕ ਕਰਨਗੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੰਮ ਪ੍ਰਤੀ ਕਿਸੇ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪੰਕਜ ਮੋਰੀਆ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕੀਤਾ। Author: Malout Live