ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਮਿਸ਼ਨ ਉੱਨਤ ਕਿਸਾਨ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਏ ਗਏ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਨੱਤ ਕਿਸਾਨ ਮਿਸ਼ਨ ਅਧੀਨ ਪਿੰਡ ਪੱਕੀ ਟਿੱਬੀ, ਬੁਰਜ ਸਿੱਧਵਾ, ਖਾਨੇ ਕੀ ਢਾਬ ਅਤੇ ਪਿੰਡ ਸ਼ੇਰਗੜ੍ਹ ਵਿਖੇ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ, ਮਲੋਟ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਜਿਸ ਵਿੱਚ ਨਰਮੇ ਦੀ ਫਸਲ ਦੀਆਂ ਸਿ਼ਫਾਰਸ਼ਸ਼ੁੱਦਾ ਕਿਸਮਾ, ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜ਼ਾਂ ਉੱਪਰ ਦਿੱਤੀ ਜਾ ਰਹੀ 33% ਸਬਸਿਡੀ ਅਤੇ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਬਿਜਾਈ ਵਾਲੇ ਪਿੰਡਾਂ ਵਿੱਚ ਨਿਯੁਕਤ ਕੀਤੇ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੂੰਗੀ ਦੀ ਫਸਲ ਨੂੰ ਨਰਮੇ ਵਾਲੇ ਪਿੰਡਾਂ ਵਿੱਚ ਨਾ ਬੀਜਣ ਦੀ ਸਲਾਹ ਦਿੱਤੀ ਗਈ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤਾਂ ਅਤੇ ਖਾਲੀ ਥਾਵਾਂ ਤੇ ਖੜ੍ਹੇ ਨਦੀਨਾਂ ਨੂੰ ਜਿਵੇਂ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠ ਕੰਡਾ, ਭੰਗ, ਧਤੂਰਾ ਆਦਿ ਨੂੰ ਨਸ਼ਟ ਕਰਨ ਬਾਰੇ ਕਿਹਾ ਗਿਆ। ਜਿਸ ਤੇ ਚਿੱਟੀ ਮੱਖੀ ਪੱਲਦੀ ਹੈ ਅਤੇ ਬਾਅਦ ਵਿੱਚ ਨਰਮੇ ਦੀ ਫਸਲ ਤੇ ਹਮਲਾ ਕਰਦੀ ਹੈ।
ਨਰਮੇ ਦੀ ਬਿਜਾਈ ਅਤੇ ਨਰਮੇ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਰਟਲ ਉੱਪਰ ਸਬਸਿਡੀ ਤੇ ਲਏ ਹੋਏ ਬੀਜ਼ ਦੀ ਰਜਿਸਟ੍ਰੇਸ਼ਨ ਕਰਨ ਦੀ ਸਿਖਲਾਈ ਦਿੱਤੀ ਗਈ। ਕਿਸਾਨਾਂ ਨੂੰ ਐਗਰੀ ਮਸ਼ੀਨਰੀ ਪੋਰਟਲ ਉਪਰ ਬਿੱਲ ਅਪਲੋਡ ਕਰਨ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਵੱਧ ਤੋ ਵੱਧ ਨਰਮੇ ਦੀ ਬਿਜਾਈ ਕਰਕੇ ਸਬਸਿਡੀ ਲਈ ਬਿੱਲ ਅਪਲੋਡ ਕੀਤੇ ਜਾਣ। ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੀ ਵਿਧੀ ਅਤੇ ਪਰਖ ਕਰਾਉਣ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਚੱਲ ਰਹੀ ਪੀ.ਐੱਮ. ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਹਨਾਂ ਕੈਂਪਾ ਵਿੱਚ ਵਿਭਾਗ ਮਲੋਟ ਦੇ ਪਿੰਡ ਪੱਕੀ ਟਿੱਬੀ ਵਿੱਚ ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਰਕਲ ਕੱਟਿਆਂਵਾਲੀ, ਪਿੰਡ ਬੁਰਜ ਸਿੱਧਵਾ ਡਾ. ਅਮ੍ਰਿਤਕ੍ਰਿਪਾਲ ਸਿੰਘ, ਪਿੰਡ ਖਾਨੇ ਕੀ ਢਾਬ ਡਾ. ਮੰਗਲ ਸੈਨ, ਅਤੇ ਪਿੰਡ ਸੇ਼ਰਗੜ੍ਹ ਵਿੱਚ ਡਾ. ਜਸਨੀਨ ਕੋਰ ਨੇ ਕਿਸਾਨਾਂ ਨੂੰ ਸਬੋਧਨ ਕੀਤਾ। ਕੈਂਪ ਦੌਰਾਨ ਵਿਭਾਗ ਦੇ ਸ਼੍ਰੀ ਮਨਦੀਪ ਸਿੰਘ ਏ.ਐੱਸ.ਆਈ, ਸ਼੍ਰੀਮਤੀ ਰਾਕੇਸ਼ ਰਾਣੀ ਏ.ਐੱਸ.ਆਈ, ਸ਼੍ਰੀ ਗੁਰਬਾਜ ਸਿੰਘ ਏ.ਟੀ.ਐੱਮ ਅਤੇ ਸਮੂਹ ਪਿੰਡਾਂ ਵਿੱਚ ਰੱਖੇ ਗਏ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰ ਅਤੇ ਪਿੰਡ ਤੇ ਮੋਹਤਬਾਰ ਕਿਸਾਨ ਹਾਜ਼ਿਰ ਸਨ। Author: Malout Live