ਸਾਬਕਾ ਸੈਨਿਕ ਯੂਨੀਅਨ ਆਗੂਆਂ ਦੀ ਸਿਹਤ ਸਕੀਮ ਸੰਬੰਧੀ ਮੁੱਖ ਅਫ਼ਸਰ ਨਾਲ ਹੋਈ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸਾਬਕਾ ਸੈਨਿਕ ਯੂਨੀਅਨਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਈ.ਸੀ.ਐਚ.ਐੱਸ ਦੇ ਮੁੱਖ ਅਫ਼ਸਰ ਕਰਨਲ ਅਨੁਪਿੰਦਰ ਸਿੰਘ ਗਿੱਲ ਨਾਲ ਹੋਈ। ਕਰਨਲ ਗਿੱਲ ਨੇ ਦੱਸਿਆ ਕਿ ਨਵੀਆਂ ਸ਼ਰਤਾਂ ਅਨੁਸਾਰ ਸਮੂਹ ਸਾਬਕਾ ਸੈਨਿਕਾਂ ਨੂੰ ਆਪਣੇ ਡਿਪੈਂਡੈਂਟ ਦੇ ਪਹਿਚਾਣ ਪੱਤਰ ਨਵੇਂ ਸਿਰੇ ਤੋਂ 31 ਅਕਤੂਬਰ ਤੱਕ ਆਨਲਾਈਨ ਅਪਡੇਟ ਕਰਨੇ ਜਰੂਰੀ ਹਨ ਤਾਂ ਹੀ ਉਹ ਡਿਪੈਂਡੈਂਟ ਮੈਂਬਰਾਂ ਦੀ ਦਵਾਈ ਲੈ ਸਕਣਗੇ।
ਉਹਨਾਂ ਅਗਨੀਵੀਰ ਸਕੀਮ ਬਾਰੇ ਕਿਹਾ ਕਿ ਭਰਤੀ ਸ਼ੁਰੂ ਹੋ ਗਈ ਹੈ ਅਤੇ ਇਹ ਸਕੀਮ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਇਕ ਸੁਨਹਿਰਾ ਕਦਮ ਹੈ। ਸਾਬਕਾ ਸੈਨਿਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੰਗਚੜੀ ਨੇ ਕਿਹਾ ਕਿ ਅਗਨੀਵੀਰ ਸਕੀਮ ਰਾਹੀਂ ਛੋਟੀ ਉਮਰ ਵਿਚ ਨੌਜਵਾਨ ਫੌਜ ਵਿੱਚ ਭਰਤੀ ਹੋਣਗੇ ਤਾਂ ਨਸ਼ਿਆਂ ਵਾਲੇ ਪਾਸੇ ਭਟਕਣ ਤੋ ਵੀ ਬਚਾ ਰਹੇਗਾ। ਇਸ ਮੌਕੇ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਮਲੋਟ, ਜੀ.ਓ.ਜੀ ਦੇ ਜ਼ਿਲ੍ਹਾ ਸੁਪਰਵਾਈਜਰ ਕੈਪਟਨ ਬਲਵਿੰਦਰ ਸਿੰਘ, ਜੀ.ਓ.ਜੀ ਸ਼੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਗੁਰਮੇਲ ਸਿੰਘ, ਕੈਪਟਨ ਅਮਰੀਕ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਸ਼ਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਆਗੂ ਹਾਜ਼ਿਰ ਸਨ। Author: Malout Live