ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਸ਼ਨ ਹਰਿਆਲੀ ਦੇ ਤਹਿਤ ਸਕੂਲ ਵਿੱਚ ਲਗਾਏ ਪੌਦੇ
ਮਲੋਟ: ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫਾਊਂਡੇਸ਼ਨ ਆਫ ਪ੍ਰਾਈਵੇਟ ਸਕੂਲਜ਼ ਨੇ ਸਿਹਤ ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਕੀਤੇ ਗਏ ਉਪਰਾਲਿਆਂ ਤਹਿਤ 17 ਜੁਲਾਈ ਨੂੰ 11000 ਵਿਦਿਆਰਥੀਆਂ ਨੇ ਮਿਲ ਕੇ ਮਨੁੱਖੀ ਦਰੱਖਤ ਬਣਾਇਆ ਸੀ। ਜੋ ਕਿ ਹੁਣ ਤੱਕ 7,00,000 ਤੋਂ ਵੱਧ ਪੌਦੇ ਲਗਾ ਚੁੱਕੇ ਹਨ। ਜੋ ਕਿ ਆਪਣੇ ਆਪ ਵਿੱਚ ਇੱਕ ਵੱਖਰਾ ਵਿਸ਼ਵ ਰਿਕਾਰਡ ਬਣਿਆ ਸੀ। ਮਿਸ਼ਨ ਹਰਿਆਲੀ ਦੇ ਤਹਿਤ
ਇਸ ਦਿਨ ਦੇ ਵਿਸ਼ੇਸ਼ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ। ਸਥਾਨਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੀ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ "ਮਿਸ਼ਨ ਹਰਿਆਲੀ-2023" ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਸ਼ਨ ਹਰਿਆਲੀ ਦੇ ਇਸ ਅਨੋਖੇ ਵਿਸ਼ਵ ਰਿਕਾਰਡ ਵਿੱਚ ਭਾਗ ਲਿਆ। ਸਕੂਲ ਵਿੱਚ ਪੌਦੇ ਲਗਾਏ ਤੇ ਆਪਣੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਪ੍ਰਣ ਲਿਆ। Author: Malout Live