ਉਦਯੋਗਿਕ ਸਿਖਲਾਈ ਸੰਸਥਾ ਵਿੱਚੋਂ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਨਸ਼ਟ ਕਰਾਇਆ
ਮਲੋਟ (ਲੰਬੀ): ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਲੰਬੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਉਦਯੋਗਿਕ ਸਿਖਲਾਈ ਸੰਸਥਾ ਖਿਉਵਾਲੀ ਵਿੱਚੋਂ ਫਾਲਤੂ ਪਾਣੀ ਜੋ ਮਿੱਟੀ ਦੇ ਭਾਂਡੇ ਅਤੇ ਡਿਸਪੋਜ਼ਲ ਵਿੱਚ ਪਾਇਆ ਗਿਆ। ਜਿਸ ਵਿੱਚੋਂ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਨਸ਼ਟ ਕੀਤਾ ਗਿਆ ਅਤੇ ਪ੍ਰਿੰਸੀਪਲ ਡਾ਼ ਰਾਜੀਵ ਭਾਰਗਵ ਵੱਲੋਂ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ
ਕਿਤੇ ਵੀ ਫਾਲਤੂ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਪਾਸੇ ਫਾਲਤੂ ਪਾਣੀ ਖੜ੍ਹਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਸ਼ਟ ਕੀਤਾ ਜਾਵੇ ਜਾਂ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨਾ ਹੋਵੇ। ਸਿਹਤ ਇੰਸਪੈਕਟਰ ਪ੍ਰਿਤਪਾਲ ਸਿੰਘ ਤੂਰ ਨੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਤੋਂ ਬਚਾ ਲਈ ਜਾਗਰੂਕ ਕੀਤਾ। ਇਸ ਮੌਕੇ ਜਗਦੀਪ ਸਿੰਘ ਐੱਸ.ਆਈ, ਗੁਰਪ੍ਰੀਤ ਸਿੰਘ ਮ.ਪ.ਹ.ਵ ਮੇਲ ਅਤੇ ਹੋਰ ਸਟਾਫ ਹਾਜ਼ਰ ਸੀ। Author: Malout Live