ਜਿਲ੍ਹਾ ਪੱਧਰ ਤੇ ਕੱਢੀ ਗਈ ਮੇਰੀ ਮਾਟੀ, ਮੇਰਾ ਦੇਸ਼ ਮੁਹਿੰਮ ਤਹਿਤ ਅੰਮ੍ਰਿਤ ਕਲਸ਼ ਯਾਤਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹੇ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਅਧੀਨ "ਮੇਰੀ ਮਾਟੀ, ਮੇਰਾ ਦੇਸ਼" ਮੁਹਿੰਮ ਤਹਿਤ ਅੱਜ "ਅੰਮ੍ਰਿਤ ਕਲਸ਼ ਯਾਤਰਾ" ਦੌਰਾਨ ਜਿਲ੍ਹੇ ਦੇ ਸਮੁੱਚੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਤੋਂ ਇਕੱਤਰ ਮਿੱਟੀ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਪੰਜਾਬ ਸਟੇਟ ਹੈੱਡਕੁਆਟਰ ਵਿਖੇ ਭੇਜਣ ਲਈ ਇਕੱਤਰ ਕੀਤੀ ਗਈ। ਇਸ ਸੰਬੰਧ ਵਿੱਚ ਇੱਕ ਜਿਲ੍ਹਾ ਪੱਧਰ ਦਾ ਸਮਾਗਮ ਮੁਕਤ-ਏ-ਮਿਨਾਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਕੰਵਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੀ ਕੰਵਰਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤ ਕਲਸ ਯਾਤਰਾ ਦਾ ਮੁੱਖ ਮਕਸਦ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਨਾਉਣ ਲਈ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ।

ਇੱਥੇ ਵਰਣਨਯੋਗ ਹੈ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ "ਅੰਮ੍ਰਿਤ ਕਲਸ਼ ਯਾਤਰਾ" ਕੱਢ ਕੇ ਦੇਸ਼ ਦੀ ਰਾਜਧਾਨੀ ਦਿੱਲੀ ਭੇਜਣ ਲਈ ਇਕੱਤਰ ਕੀਤੀ ਮਿੱਟੀ ਨਾਲ ਨੈਸ਼ਨਲ ਵਾਰ ਮੈਮੋਰੀਅਲ ਦਿੱਲੀ ਵਿਖੇ "ਅੰਮ੍ਰਿਤ ਵਾਟਿਕਾ" ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ `ਇਕ ਭਾਰਤ, ਸ੍ਰੇਸ਼ਠ ਭਾਰਤ" ਦਾ ਸ਼ਾਨਦਾਰ ਪ੍ਰਤੀਕ ਬਣੇਗੀ। ਇਸ ਮੌਕੇ ਸ਼੍ਰੀ ਰਜਨੀਸ਼ ਗਿਰਧਰ ਕਾਰਜ ਸਾਧਕ ਅਫਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਜਗਸੀਰ ਸਿੰਘ ਧਾਲੀਵਾਲ ਕਾਰਜ ਸਾਧਕ ਅਫਸਰ ਮਲੋਟ, ਸ਼੍ਰੀ ਮੋਹਿਤ ਸ਼ਰਮਾ ਕਾਰਜ ਸਾਧਕ ਅਫਸਰ ਗਿੱਦੜਬਾਹਾ, ਸਰਕਾਰੀ ਮਿਡਲ ਸਕੂਲ ਚੱਕ ਬੀੜ ਸਰਕਾਰ ਦੇ ਪ੍ਰਬੰਧਕੀ ਸਟਾਫ ਅਤੇ ਸਕੂਲੀ ਬੱਚੇ ਮੌਜੂਦ ਸਨ। ਬੀਤੇ ਦਿਨੀਂ ਇਸ ਤਰ੍ਹਾਂ ਦਾ ਇੱਕ ਸਮਾਗਮ ਬੀ.ਡੀ.ਪੀ.ਓ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਆਜ਼ਾਦੀ ਘੁਲਾਟੀਆਂ/ਸੁਰਵੀਰਾਂ, ਸ਼ਹੀਦ ਨਾਇਕਾਂ ਅਤੇ ਨਾਇਕਾਵਾਂ ਦੇ ਪਰਿਵਾਰ ਮੈਂਬਰ ਮੌਜੂਦ ਸਨ। Author: Malout Live