ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ, 2 ਕਿੱਲੋ 12 ਗ੍ਰਾਮ ਅਫੀਮ ਸਮੇਤ ਦੋ ਦੋਸ਼ੀ ਕਾਬੂ
ਥਾਣਾ ਕਿੱਲਿਆਂਵਾਲੀ ਦੀ ਟੀਮ ਨੇ ਇੱਕ ਵੱਡੇ ਅਫੀਮ ਸਪਲਾਇਰ ਨੂੰ ਰੰਗੇ ਹੱਥੀਂ ਕਾਬੂ ਕੀਤਾ। ਪਿੰਡ ਕਿੱਲਿਆਂਵਾਲੀ ਤੋਂ ਵੜਿੰਗਖੇੜਾ ਨੂੰ ਜਾਣ ਵਾਲੇ ਲਿੰਕ ਰੋਡ ਨੇੜੇ ਗਸ਼ਤ ਦੌਰਾਨ ਪੁਲਿਸ ਟੀਮ ਨੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ। ਜਾਂਚ ਕਰਨ ਤੇ ਉਸ ਦੇ ਬੈਗ ਵਿੱਚੋਂ 2 ਕਿਲੋ 12 ਗ੍ਰਾਮ ਅਫੀਮ ਬਰਾਮਦ ਹੋਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਾ. ਅਖਿਲ ਚੌਧਰੀ ਆਈ.ਪੀ.ਐੱਸ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸ਼੍ਰੀ ਮਨਮੀਤ ਸਿੰਘ ਢਿੱਲੋਂ, ਐੱਸ.ਪੀ (ਡੀ.) ਅਤੇ ਸ਼੍ਰੀ ਜਸਪਾਲ ਸਿੰਘ ਡੀ.ਐੱਸ.ਪੀ (ਲੰਬੀ) ਦੀ ਨਿਗਰਾਨੀ ਹੇਠ ਥਾਣਾ ਕਿੱਲਿਆਂਵਾਲੀ ਦੀ ਟੀਮ ਨੇ ਇੱਕ ਵੱਡੇ ਅਫੀਮ ਸਪਲਾਇਰ ਨੂੰ ਰੰਗੇ ਹੱਥੀਂ ਕਾਬੂ ਕੀਤਾ।
ਪਿੰਡ ਕਿੱਲਿਆਂਵਾਲੀ ਤੋਂ ਵੜਿੰਗਖੇੜਾ ਨੂੰ ਜਾਣ ਵਾਲੇ ਲਿੰਕ ਰੋਡ ਨੇੜੇ ਗਸ਼ਤ ਦੌਰਾਨ ਪੁਲਿਸ ਟੀਮ ਨੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ। ਜਾਂਚ ਕਰਨ ਤੇ ਉਸ ਦੇ ਬੈਗ ਵਿੱਚੋਂ 2 ਕਿਲੋ 12 ਗ੍ਰਾਮ ਅਫੀਮ ਬਰਾਮਦ ਹੋਈ। ਵਿਅਕਤੀ ਦੀ ਪਹਿਚਾਣ ਘਨਈਆ ਲਾਲ ਪੁੱਤਰ ਪ੍ਰਭੂ ਲਾਲ ਵਾਸੀ ਪਿੰਡ ਉੱਚਾਵਦਾ, ਜਿਲ੍ਹਾ ਝਾਲਾਵਾੜ (ਰਾਜਸਥਾਨ) ਵਜੋਂ ਹੋਈ। ਜਿਸ ਖਿਲਾਫ ਮੁਕੱਦਮਾ ਨੰਬਰ 162, ਮਿਤੀ 30-06-2025, ਧਰਾਵਾਂ 18(ਸੀ)/61/85, ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Author : Malout Live