ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਸਾਲ 2025-26 ਲਈ ਪਹਿਲੀ ਤੋਂ ਬਾਰ੍ਹਵੀਂ ਕਲਾਸ ਤੱਕ ਦਾ ਸਿਲੇਬਸ ਕੀਤਾ ਅਪਡੇਟ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਸਿਲੇਬਸ ਵਿੱਚ ਬਦਲਾਅ ਕੀਤਾ ਹੈ। ਬੋਰਡ ਨੇ ਨਵਾਂ ਵਿਸ਼ਾ-ਵਾਰ ਸਿਲੇਬਸ ਜਾਰੀ ਕੀਤਾ ਹੈ। ਵਿਦਿਆਰਥੀ/ਮਾਪੇ ਅਤੇ ਅਧਿਆਪਕ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਅਪਡੇਟ ਕੀਤੇ ਸਿਲੇਬਸ ਦੀ PDF ਡਾਊਨਲੋਡ ਕਰ ਸਕਦੇ ਹਨ।
ਮਲੋਟ (ਪੰਜਾਬ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਸਿਲੇਬਸ ਵਿੱਚ ਬਦਲਾਅ ਕੀਤਾ ਹੈ। ਬੋਰਡ ਨੇ ਨਵਾਂ ਵਿਸ਼ਾ-ਵਾਰ ਸਿਲੇਬਸ ਜਾਰੀ ਕੀਤਾ ਹੈ। ਵਿਦਿਆਰਥੀ/ਮਾਪੇ ਅਤੇ ਅਧਿਆਪਕ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਅਪਡੇਟ ਕੀਤੇ ਸਿਲੇਬਸ ਦੀ PDF ਡਾਊਨਲੋਡ ਕਰ ਸਕਦੇ ਹਨ। PSEB ਦੁਆਰਾ ਜਾਰੀ ਕੀਤੇ ਗਏ ਇਸ ਨਵੇਂ ਸਿਲੇਬਸ ਨੂੰ ਵਿਸ਼ੇ-ਵਾਰ ਵਿਵਸਥਿਤ ਕੀਤਾ ਗਿਆ ਹੈ। ਨਾਲ ਹੀ, ਅੰਗਰੇਜ਼ੀ ਪ੍ਰੈਕਟੀਕਲ ਸਮੱਗਰੀ ਵੀ ਸ਼ਾਮਿਲ ਕੀਤੀ ਗਈ ਹੈ ਤਾਂ ਜੋ ਵਿਦਿਆਰਥੀ ਭਾਸ਼ਾ 'ਤੇ ਆਪਣੀ ਮੁਹਾਰਤ ਵਧਾ ਸਕਣ। ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਲੇਬਸ ਨੂੰ ਸਰਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਬੋਰਡ ਦੇ ਅਨੁਸਾਰ, ਪਹਿਲੀ ਤੋਂ ਚੌਥੀ ਜਮਾਤ ਅਤੇ ਛੇਵੀਂ ਜਮਾਤ ਦੇ ਸਿਲੇਬਸ ਨੂੰ ਸਮੂਹਿਕ ਰੂਪ ਵਿੱਚ ਇਕੱਠੇ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਪੰਜਵੀਂ, ਅੱਠਵੀਂ, ਨੌਵੀਂ, ਦੱਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਲਈ ਵੱਖਰਾ ਕਲਾਸ-ਅਧਾਰਿਤ ਵਿਸ਼ਾ-ਵਾਰ ਸਿਲੇਬਸ ਉਪਲੱਬਧ ਹੈ। ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਲੋੜ ਅਨੁਸਾਰ ਸਹੀ ਅਤੇ ਵਰਗੀਕ੍ਰਿਤ ਜਾਣਕਾਰੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।
ਬੋਰਡ ਨੇ ਆਪਣੀ ਵੈੱਬਸਾਈਟ 'ਤੇ ਅਕਾਦਮਿਕ ਸਿਲੇਬਸ ਦੇ ਨਾਲ ਅੰਗਰੇਜ਼ੀ ਪ੍ਰੈਕਟੀਕਲ ਸਮੱਗਰੀ ਵੀ ਅਪਲੋਡ ਕੀਤੀ ਹੈ। ਇਸ ਵਿੱਚ ਹਦਾਇਤਾਂ, ਆਡੀਓ ਫ਼ਾਈਲਾਂ ਅਤੇ ਵਰਕਸ਼ੀਟਾਂ ਸ਼ਾਮਿਲ ਹਨ, ਜੋ ਵਿਸ਼ੇਸ਼ ਤੌਰ 'ਤੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੀ ਸੁਣਨ ਅਤੇ ਸੰਚਾਰ ਸਮਰੱਥਾ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰਨਗੀਆਂ। ਸਾਰੀਆਂ ਜਮਾਤਾਂ ਦੇ ਵਿਦਿਆਰਥੀ ਅਤੇ ਮਾਪੇ pseb.ac.in 'ਤੇ ਜਾ ਸਕਦੇ ਹਨ ਅਤੇ ਸੰਬੰਧਿਤ ਕਲਾਸ ਦੇ ਅਨੁਸਾਰ PDF ਫਾਰਮੈਟ ਵਿੱਚ ਸਿਲੇਬਸ ਅਤੇ ਪ੍ਰੈਕਟੀਕਲ ਸਮੱਗਰੀ ਡਾਊਨਲੋਡ ਕਰ ਸਕਦੇ ਹਨ। ਇਹ ਸਹੂਲਤ ਮੁਫ਼ਤ ਵਿੱਚ ਉਪਲੱਬਧ ਹੈ। ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ। ਹੁਣ ਹੋਮ ਪੇਜ 'ਤੇ ਉਪਲੱਬਧ ਸਿਲੇਬਸ ਲਿੰਕ 'ਤੇ ਕਲਿੱਕ ਕਰੋ। ਇੱਕ ਨਵਾਂ ਪੰਨਾ ਖੁੱਲ੍ਹੇਗਾ ਜਿੱਥੇ ਉਮੀਦਵਾਰ ਸਿਲੇਬਸ 2025-26 ਲਿੰਕ 'ਤੇ ਕਲਿੱਕ ਕਰਨਗੇ । ਹੁਣ ਸਿਲੇਬਸ ਲਈ ਕਲਾਸ ਅਤੇ ਵਿਸ਼ੇ 'ਤੇ ਕਲਿੱਕ ਕਰੋ। ਇੱਕ ਨਵੀਂ PDF ਫਾਈਲ ਖੁੱਲ੍ਹੇਗੀ ਜਿੱਥੇ ਉਮੀਦਵਾਰ ਸਿਲੇਬਸ ਦੀ ਜਾਂਚ ਕਰ ਸਕਦੇ ਹਨ। ਫ਼ਾਈਲ ਡਾਊਨਲੋਡ ਕਰੋ ਅਤੇ ਭਵਿੱਖ ਲਈ ਇਸਦੀ ਹਾਰਡ ਕਾਪੀ ਕੱਢੇ।
Author : Malout Live