ਸਿਹਤ ਮੰਤਰੀ ਪੰਜਾਬ ਨੇ ਸੀ.ਆਈ.ਡੀ ਵਿਭਾਗ ਮਲੋਟ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਵਿਰਕ ਨੂੰ ਸ਼ਲਾਘਾਯੋਗ ਸੇਵਾਵਾਂ ਸੰਬੰਧੀ ਦਿੱਤਾ ਪ੍ਰਸ਼ੰਸਾ ਪੱਤਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੀ. ਆਈ.ਡੀ ਵਿਭਾਗ ਮਲੋਟ ਦੇ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਵਿਰਕ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋ ਉਨ੍ਹਾਂ ਦੀ ਵਿਭਾਗ ਪ੍ਰਤੀ ਸਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇੰਚਾਰਜ ਸਰਬਜੀਤ ਸਿੰਘ ਵਿਰਕ ਨੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਡਿਊਟੀ ਕਰਨ ਦਾ ਅਹਿਦ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਡਾ. ਰੂਹੀ ਦੁੱਗ, ਐੱਸ.ਐੱਸ.ਪੀ ਮੁਕਤਸਰ ਸ਼੍ਰੀ ਭਾਗੀਰਥ ਮੀਨਾ, ਵਿਧਾਇਕ ਕਾਕਾ ਬਰਾੜ ਸਮੇਤ ਕਈ ਪਤਵੰਤੇ ਹਾਜ਼ਿਰ ਸਨ। Author : Malout Live