ਮਿਸ਼ਨ ਫਹਿਤ ਤਹਿਤ ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਚਲਾਏ ਜਾ ਰਹੇ ਮਿਸ਼ਨ ਫਤਿਹ ਮੁਹਿੰਮ ਤਹਿਤ ਸ. ਰਾਜਬਚਨਸਿੰਘ ਸੰਧੂ ਐਸ.ਐਸ.ਪੀ.ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਜਿਲਾ ਪੁਲਿਸ ਵੱਲੋ ਕਰੋਨਾ ਮਹਾਂਮਾਰੀ ਤੋਂ ਜਾਗਰੂਕ ਕਰਵਾਉਣ ਲਈ ਅਤੇ ਇਸ ਬੀਮਾਰੀ ਤੋਂ ਸੁਰੱਖਿਅਤ ਰੱਖਣ ਲਈ ਮਿਸ਼ਨ ਫਤਿਹ ਤਹਿਤ ਘਰ-ਘਰ,ਗਲੀ-ਗਲੀ, ਪੁਲਿਸ ਨਾਕਿਆ ਅਤੇ ਹੋਰ ਸਾਰੇ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਸਬੰਧ ਵਿੱਚ ਸ਼੍ਰੀ ਗੁਰਮੇਲ ਸਿੰਘ ਐਸ.ਪੀ.(ਐਚ) ਅਤੇ ਸ਼੍ਰੀ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ.(ਐਚ) ਵੱਲੋਂ ਜਿਲਾ ਪੁਲਿਸ ਹੈੱਡ ਕੁਆਰਟਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੱਥਾਂ ਵਿੱਚ ਜਾਗਰੂਕਤਾ ਬੈਨਰ ਫੜ ਕੇ ਅਤੇ ਬੈਚ ਲਗਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਬੀਮਾਰੀ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐਸ.ਆਈ.ਜਸਪ੍ਰੀਤਸਿੰਘ ਇੰਚਾਰਜ ਟੈ੍ਰਫਿਕ ਸਿਟੀ ਸ਼੍ਰੀ ਮੁਕਤਸਰ ਸਾਹਿਬ, ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਹੋਲਦਾਰ ਹਰਪ੍ਰੀਤ ਸਿੰਘ ਪੀ.ਆਰ.ਓ.ਆਦਿ ਹਾਜਰ ਸਨ। ਇਸ ਮੌਕੇ ਐਸ.ਪੀ. (ਐਚ) ਜੀ ਨੇ ਅਪੀਲ ਕੀਤੀ ਕਿ ਮਿਸ਼ਨ ਫਤਿਹ ਦਾ ਮਕਸਦ ਕਰੋਨਾ ਵਾਇਰਸ ਬੀਮਾਰੀ ਤੋਂ ਜਿੱਤਣਾ ਹੈ, ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਲੋਕ ਇੱਕ ਜੁੱਟ ਹੋ ਕੇ ਇਸ ਬੀਮਾਰੀ ਖਿਲਾਫ ਖੜਣਗੇ ਅਤੇ ਸਾਵਧਾਨੀਆਂ ਵਰਤਣਗੇ ਤਾਂ ਹੀ ਆਪਾਂ ਇਸ ਬੀਮਾਰੀ ਤੋਂ ਫਤਿਹ ਪਾ ਸਕਾਂਗੇ। ਉਨਾਂ ਕਿਹਾ ਕਿ ਘਰ ਤੋਂ ਬਾਹਰ ਜਨਤਕ ਥਾਵਾਂ ਤੇ ਜਾਣ ਲੱਗਿਆ ਮਾਸਕ ਦੀ ਵਰਤੋਂ ਜਰੂਰ ਕਰੋ ਅਤੇ ਜਨਤਕ ਥਾਵਾਂ ਨੂੰ ਛੂਹਣਾ ਨਹੀਂ ਚਾਹੀਦਾ। ਉਨਾ ਕਿਹਾ ਕਿ ਆਪਣੇ ਹੱਥਾਂ ਨੂੰ ਥੋੜੇ-ਥੋੜੇ ਸਮੇਂ ਬਾਅਦ ਸਾਬਣ ਨਾਲ ਜਾਂ ਸੈਨੀਟਾਈ ਜਰਨਾਲ ਸਾਫ ਕਰਨਾ ਚਾਹੀਦਾ ਹੈ। ਉਨਾ ਕਿਹਾ ਕਿ ਜੇਕਰ ਕੋਈ ਜਰੂਰੀ ਸਮਾਨ ਲੈਣਾ ਹੋਵੇ ਤਾਂ ਹੀ ਘਰ ਤੋਂ ਬਾਹਰ ਜਾਇਆ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਜੇ ਸਰਦਾ ਹੋਵੇ ਤਾਂ ਘਰ ਵਿੱਚੋਂ ਇੱਕ ਹੀ ਵਿਆਕਤੀ ਬਾਹਰ ਜਾਵੇ। ਡੀ.ਐਸ.ਪੀ.ਜੀ ਨੇ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਮਿਸ਼ਨ ਫਤਿਹ ਤਹਿਤ ਲੋਕਾ ਨੂੰ ਕਰੋਨਾ ਵਾਇਰਸ ਬੀਮਾਰੀ ਤੋਂ ਜਾਗਰੂਕ ਕਰਵਾਉਣ ਲਈ ਸ਼ਹਿਰ ਅੰਦਰ ਖੰਭਿਆ ਪਰ ਜਾਗਰੂਕਤਾ ਬੈਨਰ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕਤਾ ਆ ਸਕੇ ਤੇ ਇਸ ਬੀਮਾਰੀ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ, ਖਾਂਸੀ ਜਾਂ ਸਾਂਹਲੈਣ ਵਿੱਚ ਕੋਈ ਤਕਲੀਫ ਆਉਂਦੀ ਹੈ ਤਾਂ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਆਪਣਾ ਮੈਡੀਕਲ ਚੈੱਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋੜ ਪੈਣ ਤੇ ਜਿਲਾ ਪੁਲਿਸ ਦੇ ਹੈਲਪ ਲਾਈਨ ਨੰਬਰ 112 ਅਤੇ 80543-70100 ਪਰ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।