ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸ਼ਕਤੀ ਐਪ 181 ਅਤੇ 112 ਹੈਲਪਲਾਇਨ ਨੰਬਰਾਂ ਬਾਰੇ ਦਿੱਤੀ ਜਾਣਕਾਰੀ
ਮਲੋਟ:- ਮਾਨਯੋਗ ਐੱਸ.ਐੱਸ.ਪੀ ਸ਼੍ਰੀ ਚਰਨਜੀਤ ਸਿੰਘ ਆਈ.ਪੀ.ਐੱਸ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਕਮਿਊਨਟੀ ਅਫਸਰ ਕਪਤਾਨ ਪੁਲਿਸ ਸ਼੍ਰੀ ਕੁਲਵੰਤ ਰਾਏ ਐੱਸ.ਪੀ/ਪੀ.ਬੀ.ਆਈ ਅਤੇ ਸਬ-ਇੰਸਪੈਕਟਰ ਭਾਵਨਾ ਬਿਸ਼ਨੋਈ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਂਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਉਹਨਾਂ ਦੇ ਸਟਾਫ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਸੈਮੀਨਾਰ ਲਗਾਇਆ ਗਿਆ।
ਇਸ ਵਿੱਚ ਵਿਦਾਅਰਥੀਆ ਨੂੰ ਸਾਂਝ ਸੇਵਾਵਾ, ਸ਼ਕਤੀ ਐਪ, 181 ਅਤੇ 112 ਹੈਲਪਲਾਈਨ ਬਾਰੇ ਜਾਣਕਾਰੀ ਦਿੱਤੀ ਗਈ ਵਿਦਾਰਥੀਆ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਅਤੇ ਸਾਈਬਰ ਕਰਾਈਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਸੈਮੀਨਾਰ ਵਿੱਚ ਸੀਨੀ. ਸਿਪਾਹੀ ਸੁਖਪਾਲ ਸਿੰਘ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਸੀਨੀ. ਲੇਡੀ ਸਿਪਾਹੀ ਗਗਨਦੀਪ ਕੌਰ, ਸੀਨੀ. ਲੇਡੀ ਸਿਪਾਹੀ ਸਿਮਰਜੀਤ ਕੌਰ ਥਾਣਾ ਬਰੀਵਾਲਾ ਤੋ ਇਲਾਵਾ ਸਮੂਹ ਸਕੂਲ ਸਟਾਫ ਸ਼੍ਰੀ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਹਾਜਰ ਸੀ।