ਪਿੰਡ ਰੁਪਾਣਾ ‘ਚ ਆਪ ਨੂੰ ਝਟਕਾ, ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ’ਚ ਦਰਜਨਾਂ ਪਰਿਵਾਰ ਅਕਾਲੀ ਦਲ ’ਚ ਸ਼ਾਮਿਲ
ਹਲਕਾ ਮਲੋਟ ਦੇ ਪਿੰਡ ਰੁਪਾਣਾ ਵਿਖੇ ਸੱਤਾਧਾਰੀ ਆਪ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਦਰਜਨਾਂ ਆਗੂ ਤੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਸ. ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਸ. ਕੋਟਭਾਈ ਨੇ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਹਲਕਾ ਮਲੋਟ ਦੇ ਪਿੰਡ ਰੁਪਾਣਾ ਵਿਖੇ ਸੱਤਾਧਾਰੀ ਆਪ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਦਰਜਨਾਂ ਆਗੂ ਤੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਸ. ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਸ. ਕੋਟਭਾਈ ਨੇ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ। ਸ਼ਾਮਿਲ ਹੋਣ ਵਾਲਿਆਂ ਵਿੱਚ ਬਲਦੇਵ ਸਿੰਘ ਸੋਨੂੰ, ਸੇਵਕ ਸਿੰਘ, ਨਿਰੰਜਨ ਸਿੰਘ (ਸਾਬਕਾ ਮੈਂਬਰ), ਸੁਖਦੇਵ ਸਿੰਘ, ਬਹਾਦਰ ਸਿੰਘ, ਮਹੇਸ਼ ਸਿੰਘ, ਜਗਤਾਰ ਸਿੰਘ, ਜੀਤ ਸਿੰਘ, ਸ਼ਿੰਦਾ ਸਿੰਘ, ਮਹਿੰਦਰ ਸਿੰਘ, ਧਾਰਾ ਸਿੰਘ, ਸੁਖਚੈਨ ਸਿੰਘ, ਜੱਗਾ ਸਿੰਘ, ਮੰਗਲ ਸਿੰਘ, ਹਰਦੀਪ ਸਿੰਘ, ਮੰਦਰ ਸਿੰਘ, ਤੋਤਾ ਸਿੰਘ, ਸੋਹਣ ਸਿੰਘ, ਸਰਬਜੀਤ ਕੌਰ, ਸੁਗਨਾ ਰਾਣੀ, ਰਾਜ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ ਅਤੇ ਪੰਮੀ ਕੌਰ ਪ੍ਰਮੁੱਖ ਹਨ।
ਇਸ ਮੌਕੇ ਸ. ਕੋਟਭਾਈ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਰੇਤ ਮਾਈਨਿੰਗ ਅਤੇ ਨਸ਼ੇ ਖ਼ਤਮ ਕਰਨ ਦੇ ਝੂਠੇ ਦਾਅਵੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜ਼ੀ ’ਤੇ ਪੈਸਾ ਫੂਕ ਕੇ ਸੂਬੇ ਸਿਰ 4.5 ਲੱਖ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ ਗਿਆ ਹੈ ਅਤੇ ਬਾਦਲ ਸਰਕਾਰ ਦੀਆਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਗੁਰਬਿੰਦਰ ਸਿੰਘ ਫੂਲੇਵਾਲਾ, ਹਰਨੇਕ ਸਿੰਘ ਸਰਪੰਚ, ਧਰਮਿੰਦਰ ਸਿੰਘ, ਜਸਪਾਲ ਸਿੰਘ ਖੋਸਾ, ਹਰਦਮ ਸਿੰਘ ਸਾਬਕਾ ਸਰਪੰਚ, ਰਣਬੀਰ ਸਿੰਘ ਬੀਰਾ ਬਰਾੜ, ਅਵਤਾਰ ਸਿੰਘ, ਰਣਜੀਤ ਸਿੰਘ, ਤਰਲੋਕ ਸਿੰਘ, ਗੋਗਾ ਥਲੋੜ, ਬੇਅੰਤ ਕੌਰ, ਗੁਰਸੇਵਕ ਸਿੰਘ ਖੋਸਾ ਅਤੇ ਪਵਨ ਕੁਮਾਰ ਹਾਜ਼ਿਰ ਸਨ।
Author : Malout Live



