ਮਿਮਿਟ ਮਲੋਟ ਵਿਖੇ ਕਰਵਾਇਆ ਗਿਆ ਕੋਡ ਫੈਸਟ 2026
ਮਿਮਿਟ ਮਲੋਟ ਵਿਖੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਬਾਈਟ ਵਾਰੀਅਰ ਕਲੱਬ ਵੱਲੋਂ ਇੱਕ ਤਕਨੀਕੀ ਪ੍ਰੋਗਰਾਮ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੁਲਬੀਰ ਸਿੰਘ ਅਤੇ ਇੰਜੀਨੀਅਰ ਹਰਜਸਦੀਪ ਸਿੰਘ ਨੇ ਦੱਸਿਆ ਕਿ ਬਾਈਟ ਵਾਰੀਅਰ ਕਲੱਬ ਵੱਲੋਂ ਕੋਡ ਫੈਸਟ 2026 ਤਹਿਤ ਵਿਦਿਆਰਥੀਆਂ ਦੇ ਤਕਨੀਕੀ ਮੁਕਾਬਲੇ ਕਰਵਾਏ ਗਏ।
ਮਲੋਟ : ਮਿਮਿਟ ਮਲੋਟ ਵਿਖੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਬਾਈਟ ਵਾਰੀਅਰ ਕਲੱਬ ਵੱਲੋਂ ਇੱਕ ਤਕਨੀਕੀ ਪ੍ਰੋਗਰਾਮ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੁਲਬੀਰ ਸਿੰਘ ਅਤੇ ਇੰਜੀਨੀਅਰ ਹਰਜਸਦੀਪ ਸਿੰਘ ਨੇ ਦੱਸਿਆ ਕਿ ਬਾਈਟ ਵਾਰੀਅਰ ਕਲੱਬ ਵੱਲੋਂ ਕੋਡ ਫੈਸਟ 2026 ਤਹਿਤ ਵਿਦਿਆਰਥੀਆਂ ਦੇ ਤਕਨੀਕੀ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਆਪਣੇ ਤਜਰਬੇ ਪ੍ਰੋਜੈਕਟ ਬਣਾਉਣ ਦੇ ਸਲੀਕੇ ਤਰੀਕੇ, ਕਿਸੇ ਵੀ ਮੁਸ਼ਕਿਲ ਨੂੰ ਹੱਲ ਕਰਨ ਲਈ ਲੋਜਿਕਲ ਸੋਚ, ਟੀਮ ਵਿੱਚ ਕੰਮ ਕਰਨ ਦੀ ਸਮਰੱਥਾ ਅਤੇ ਤੁਰੰਤ ਡਿਸੀਜ਼ਨ ਲੈ ਕੇ ਆਪਣੇ ਟੈਕਨੀਕਲ ਸਕਿਲ ਨਾਲ ਨਵੇਂ ਪ੍ਰੋਜੈਕਟਾਂ ਨੂੰ ਤਿਆਰ ਕਰਨਾ ਹੀ ਇਸ ਈਵੈਂਟ ਦਾ ਮੁੱਖ ਮੰਤਵ ਰਿਹਾl ਇਸ ਪ੍ਰੋਗਰਾਮ ਦੌਰਾਨ ਤਿੰਨ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਵਿੱਚ ਪ੍ਰੋਬਲਮ ਬੈਟਲ, ਅਸਕੇਪ ਰੂਮ, ਅਤੇ ਬਿਡਵਾਰ ਸ਼ਾਮਿਲ ਸਨl ਇਨ੍ਹਾਂ ਵੱਖ-ਵੱਖ ਤਕਨੀਕੀ ਮੁਕਾਬਲਿਆਂ ਦੀ ਜੱਜਮੈਂਟ ਡਾ. ਹਰਕੀਰਤ ਸਿੰਘ ਬਰਾੜ, ਇੰਜੀਨੀਅਰ ਜੋਗਿੰਦਰ ਸਿੰਘ, ਇੰਜੀਨੀਅਰ ਕਮਲਜੀਤ ਕੌਰ, ਇੰਜੀਨੀਅਰ ਰਾਹੁਲ ਅਤੇ ਇੰਜੀਨੀਅਰ ਨਿਸ਼ਾ ਵੱਲੋਂ ਕੀਤੀ ਗਈl
ਅਸਕੇਪ ਰੂਮ ਕੰਪੀਟੀਸ਼ਨ ਮੁਕਾਬਲੇ ਵਿੱਚ ਕੀ ਸਪੀਕਰ ਨੇ ਪਹਿਲੀ ਪੁਜੀਸ਼ਨ "ਦਾ ਕਲਸਟਰ" ਨੇ ਦੂਜੀ ਪੁਜੀਸ਼ਨ ਅਤੇ 'ਟੈਕ ਟਾਈਟਲ " ਨੇ ਤੀਜਾ ਸਥਾਨ ਹਾਸਿਲ ਕੀਤਾl ਫਰੋਮ ਟ ਬੈਟਲ ਮੁਕਾਬਲਿਆਂ ਵਿੱਚ ਟੀਮ ਟਾਈਟਨ ਨੇ ਪਹਿਲਾ ਸਥਾਨ 'ਦਾ ਡੀਕਰ" ਨੇ ਦੂਜਾ ਸਥਾਨ ਹਾਸਿਲ ਕੀਤਾl ਬਿਡ-ਵਾਰ ਮੁਕਾਬਲਿਆਂ ਵਿੱਚ "ਥਰੀ ਟੀਮ" ਨੇ ਪਹਿਲੀ ਪੁਜੀਸ਼ਨ ਟੀਮ ਅਨਇੰਪਲੋਇਡ ਨੇ ਦੂਜੀ ਪੁਜੀਸ਼ਨ ਅਤੇ ਟੈਕ ਸੈਡੋ ਟੀਮ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀl ਇਸ ਪ੍ਰੋਗਰਾਮ ਦੌਰਾਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਮੁੱਖੀ ਡਾ. ਵਿਜੇ ਸਾਮਿਆਲ ਤੋਂ ਇਲਾਵਾ ਵੱਖ-ਵੱਖ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਰਹੇ l
Author : Malout Live



