ਐਪਲ ਇੰਟਰਨੈਸ਼ਨਲ ਸਕੂਲ ਵੱਲੋਂ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਲਈ ਰਿਲਾਇੰਸ ਸਮਾਰਟ ਬਜ਼ਾਰ ਮਲੋਟ ਦਾ ਕਰਵਾਇਆ ਗਿਆ ਦੌਰਾ
ਐਪਲ ਇੰਟਰਨੈਸ਼ਨਲ ਸਕੂਲ ਵੱਲੋਂ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਲਈ ਰਿਲਾਇੰਸ ਸਮਾਰਟ ਬਜ਼ਾਰ ਮਲੋਟ ਦਾ ਦੌਰਾ ਕਰਵਾਇਆ ਗਿਆ। ਜਿਸਦਾ ਉਦੇਸ਼ ਬੱਚਿਆਂ ਨੂੰ ਅਸਲ ਜ਼ਿੰਦਗੀ ਵਿੱਚ ਘਰੇਲੂ ਸਮਾਨ ਦੀ ਖਰੀਦੋ ਫਰੋਖਤ ਬਾਰੇ ਜਾਣਕਾਰੀ ਦੇਣਾ ਸੀ।
ਮਲੋਟ : ਐਪਲ ਇੰਟਰਨੈਸ਼ਨਲ ਸਕੂਲ ਵੱਲੋਂ ਪ੍ਰਾਇਮਰੀ ਵਿੰਗ ਦੇ ਬੱਚਿਆਂ ਦੇ ਲਈ ਰਿਲਾਇੰਸ ਸਮਾਰਟ ਬਜ਼ਾਰ ਮਲੋਟ ਦਾ ਦੌਰਾ ਕਰਵਾਇਆ ਗਿਆ। ਜਿਸਦਾ ਉਦੇਸ਼ ਬੱਚਿਆਂ ਨੂੰ ਅਸਲ ਜ਼ਿੰਦਗੀ ਵਿੱਚ ਘਰੇਲੂ ਸਮਾਨ ਦੀ ਖਰੀਦੋ ਫਰੋਖਤ ਬਾਰੇ ਜਾਣਕਾਰੀ ਦੇਣਾ ਸੀ। ਇਸ ਯਾਤਰਾ ਦੌਰਾਨ ਬੱਚਿਆਂ ਨੇ ਸਮਾਨ ਖ਼ਰੀਦਣ ਤੋਂ ਲੈ ਕੇ ਬਿਲਿੰਗ ਅਤੇ ਪੇਮੈਂਟ ਕਰਨ ਤੱਕ ਦੀ ਪ੍ਰਕਿਰਿਆ ਨੂੰ ਵਿਸਥਾਰ ਨਾਲ ਸਮਝਿਆ।
ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਪਾਲ ਢਿੱਲੋਂ ਨੇ ਇਸ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਐਕਟੀਵਿਟੀ ਲਈ ਸਕੂਲ ਵਾਇਸ ਪ੍ਰਿੰਸੀਪਲ (ਜੂਨੀਅਰ ਵਿੰਗ) ਮੈਡਮ ਸੁਖਦੀਪ ਕੌਰ ਸੇਖੋਂ, ਐਕਟੀਵਿਟੀ ਇੰਚਾਰਜ ਅਧਿਆਪਕ ਮਿਸ. ਸਾਕਸ਼ੀ, ਮਿਸ. ਜੀਨਤ ਅਤੇ ਪ੍ਰਾਇਮਰੀ ਵਿੰਗ ਕੋਆਰਡੀਨੇਟਰ ਮਿਸ. ਪੂਨਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਹੋਰ ਜਾਣਕਾਰੀ ਭਰਪੂਰ ਦੌਰੇ ਆਯੋਜਿਤ ਕਰਨ ਦੀ ਪ੍ਰੇਰਨਾ ਦਿੱਤੀ।
Author : Malout Live