ਕੈਬਨਿਟ ਮੰਤਰੀ ਬਾਜਵਾ ਨੇ ਪਿੰਡ ਈਨਾਖੇੜਾ ਵਿਖੇ ਨਵੇਂ ਉਸਾਰੇ ਗਏ ਡੈਮੋਨਸਟ੍ਰੇਸ਼ਨ-ਕਮ-ਟ੍ਰ੍ਰੇਨਿੰਗ ਸੈਂਟਰ ਦਾ ਕੀਤਾ ਉਦਘਾਟਨ

ਮਲੋਟ:-  ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੰਤਰੀ ਪੰਜਾਬ ਸਰਕਾਰ, ਪਸ਼ੂ ਪਾਲਣ, ਮੱਛੀ ਪਾਲਣ ਡੇਅਰੀ ਵਿਕਾਸ ਜੀ ਵੱਲੋਂ ਪਿੰਡ ਈਨਾਖੇੜਾ ਵਿਖੇ ਨਵੇਂ ਉਸਾਰੇ ਗਏ ਡੈਮੋਨਸਟ੍ਰੇਸ਼ਨ-ਕਮ-ਟ੍ਰ੍ਰੇਨਿੰਗ ਸੈਂਟਰ (ਡੀ.ਐਫ.ਸੀ.) ਦਾ ਉਦਘਾਟਨ ਕਰਦੇ ਹੋਏ ਇਸ ਸੈਂਟਰ ਨੂੰ ਝੀਂਗਾ ਕਿਸਾਨਾਂ ਨੂੰ ਸਮ੍ਰਪਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸ.ਬਾਜਵਾ ਨੇ ਕਿਹਾ ਕਿ ਇਸ ਸੈਂਟਰ ਨੂੰ 15.00 ਏਕੜ ਰਕਬੇ ਵਿੱਚ 500.00 ਲੱਖ ਰੁਪਏ ਦੀ ਲਾਗਤ ਨਾਲ ਮੱਛੀ ਪਾਲਣ ਵਿਭਾਗ ਵੱਲੋਂ ਸਥਾਪਿਤ ਕਰਵਾਈਆ ਗਿਆ ਹੈ। ਇਸ ਸੈਂਟਰ ਵਿੱਚ ਝੀਗਾਂ ਪਾਲਣ ਦੇ ਡੈਮੋਨਸਟ੍ਰੇਸ਼ਨ ਤਲਾਬ, ਮਿੱਟੀ ਪਾਣੀ ਦੀ ਪਰਖ ਲਬਾਟਰੀ, ਝੀਗਾਂ ਕਿਸਾਨਾ ਲਈ ਸਿਖਲਾਈ ਸੈਟਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਡੀ.ਐਫ.ਟੀ.ਸੀ. ਵਿੱਚ 10 ਏਕੜ ਵਿੱਚ ਉਸਾਰੇ ਗਏ ਤਲਾਬਾਂ ਨਾਲ ਝੀਗੇਂ ਦੀ ਖੇਤੀ ਦਾ ਡੈਮੋਨਸਟੇਸ਼ਨ ਕਿਸਾਨਾਂ ਨੂੰ ਦਿੱਤਾ ਜਾਵੇਗਾ। ਮੰਤਰੀ ਜੀ ਵੱਲੋਂ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਗਿਆ ਕਿ ਝੀਗਾਂ ਕਿਸਾਨਾਂ ਨੂੰ ਟ੍ਰੇਨਿੰਗ ਅਤੇ ਉਹਨਾਂ ਦੇ ਤਲਾਬਾਂ ਦੇ ਮਿੱਟੀ ਪਾਣੀ ਦੇ ਸੈਂਪਲਾਂ ਦੀ ਪਰਖ ਪਹਿਲਾਂ ਹਰਿਆਣਾ ਰੋਤਕ ਵਿਖੇ ਮੌਜੂਦ ਸੈਂਟਰਲ ਇਸਟੀਚਿਊਟ ਆਫ ਫਿਸ਼ਰੀਜ਼ ਐਜੂਕੇਸ਼ਨ, ਰੋਹਤਕ, ਹਰਿਆਣਾ ਪਾਸੋਂ ਕਰਵਾਈ ਜਾਂਦੀ ਸੀ। ਜਿਸ ਦਾ ਪ੍ਰਬੰਧ ਕਰਨ ਵਿੱਚ ਕਾਫੀ ਸਮਾਂ ਵੀ ਲਗਦਾ ਸੀ। ਇਸ ਸਮੱਸਿਆ ਦੇ ਹੱਲ ਲਈ ਇੱਕ ਤਕਨੀਕੀ ਸੈਟਰ ਨੂੰ ਪੰਜਾਬ ਦੇ ਝੀਗਾਂ ਪਾਲਣ ਵਾਲੇ ਇਲਾਕਿਆਂ ਵਿੱਚ ਸਥਾਪਿਤ ਕਰਨ ਲਈ ਜਰੂਰਤ ਮਹਿਸੂਸ ਹੋ ਰਹੀ ਸੀ। ਇਸ ਸੈਂਟਰ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਝੀਗਾਂ ਪਾਲਣ ਦੀ ਟ੍ਰੇਨਿੰਗ ਅਤੇ ਲਬਾਰਟਰੀ ਦੀਆਂ ਸੇਵਾਵਾਂ ਪੰਜਾਬ ਵਿੱਚ ਮੁਹੱਈਆ ਹੋ ਜਾਣਗੀਆਂ। ਜਿਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਝੀਗਾਂ ਪਾਲਣ ਨੂੰ ਪ੍ਰਫੁਲਤ ਕਰਨ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਵੱਲੋਂ ਇਸ ਮੌਕੇ ਤੇ ਝੀਗਾਂ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਇਸ ਵੀ ਦੱਸਿਆ ਗਿਆ ਕਿ ਪੰੰਜਾਬ ਦੇ ਖਾਰੇ ਪਾਣੀ ਨਾਲ ਪ੍ਰਭਾਵਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 2016 ਦੋਰਾਨ ਝੀਗਾਂ ਪਾਲਣ ਨੂੰ ਪਹਿਲੀ ਵਾਰ ਕਰਵਾਇਆ ਗਿਆ ਸੀ। ਇਸ ਦੀ ਕਾਮਯਾਬੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਝੀਗਾਂ ਪਾਲਣ ਨੂੰ ਵਪਾਰਿਕ ਪੱਧਰ ਤੇ ਫੈਲਾਉਣ ਲਈ ਵਿਸੇਸ਼ ਸਕੀਮਾਂ ਉਲੀਕੀਆਂ ਗਈਆਂ । ਇਨ੍ਹਾਂ ਦੀ ਸਹਾਇਤਾ ਨਾਲ ਸਾਲ 2019-20 ਦੌਰਾਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ, ਮਾਨਸਾ ਤੇ ਬਠਿੰਡਾ ਵਿੱਚ ਝੀਗਾਂ ਪਾਲਣ 410 ਏਕੜ ਰਕਬੇ ਵਿੱਚ ਫੈਲ ਗਿਆ।ਸਰਕਾਰ ਵੱਲੋਂ ਆਉਣ ਵਾਲੇ ਪੰਜ ਸਾਲਾਂ ਦੌਰਾਨ 2500 ਹੈਕਟਰ ਰਕਬੇ ਨੂੰ ਝੀਗਾਂ ਪਾਲਣ ਅਧੀਨ ਲਿਆਂਦਾ ਜਾਵੇਗਾ ਜਿਸ ਨਾਲ ਇਨ੍ਹਾਂ ਇਲਾਕਿਆਂ ਦੀਆਂ ਖਾਰੇ ਪਾਣੀ ਨਾਲ ਪ੍ਰਭਾਵਿਤ ਬੇਕਾਰ ਪਈਆਂ ਜ਼ਮਿਨਾਂ ਵਿਚੋਂ ਕਿਸਾਨਾਂ ਬਹੁਤ ਵਧੀਆ ਆਮਦਨ ਪ੍ਰਾਪਤ ਕਰ ਸਕਣਗੇ। ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖਾਰੇਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਵਿੱਚ ਝੀਗਾਂ ਪਾਲਣ ਨੂੰ ਅਪਣਾਇਆ ਜਾਵੇ ਤਾਂ ਜੋ ਇਨ੍ਹਾਂ ਬੇਕਾਰ ਜ਼ਮੀਨਾਂ ਵਿੱਚੋਂ ਖੇਤੀਬਾੜੀ ਨਾਲੋਂ ਵੀ ਦੁਗਣੀ ਕਮਾਈ ਪ੍ਰਾਪਤ ਕੀਤੀ ਜਾ ਸਕੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ.ਐਲ.ਏ,ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ,ਸ੍ਰੀ ਨਰਿੰਦਰ ਕਾਉਣੀ ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ, ਸ੍ਰੀ ਹਰਚਰਨ ਸਿੰਘ ਸੋਥਾ ਜਿ਼ਲ੍ਹਾ ਪ੍ਰਧਾਨ ਕਾਂਗਰਸ ਕਮੇਟੀ , ਸ੍ਰੀ ਅਮਨਪ੍ਰੀਤ ਸਿੰਘ ਭੱਟੀ ਵੀ ਹਾਜ਼ਰ ਸਨ।