ਮਲੋਟ ਸ਼ਹਿਰ ਦੀ ਬੈਂਕ ਆਫ ਬੜੌਦਾ ਨੇ ਭਾਰਤ ਵਿਕਾਸ ਪ੍ਰੀਸ਼ਦ ਨੂੰ ਹਸਪਤਾਲ ਬੈੱਡ ਕੀਤਾ ਭੇਂਟ

ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਮਦਾਨ ਅਤੇ ਸੋਹਣ ਲਾਲ ਗੁੰਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੰਚਾਲਿਤ ਪ੍ਰਭੂ ਸ਼੍ਰੀ ਰਾਮ ਸਹਾਇਤਾ ਕੇਂਦਰ ਜੋ ਕਿ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸੁਵਿਧਾ ਦਾ ਸਮਾਨ ਜਿਵੇਂ ਕਿ ਹਸਪਤਾਲ ਬੈੱਡ, ਏਅਰ ਬੈਡ, ਵ੍ਹੀਲ ਚੇਅਰ, ਵਾਕਰ ਅਤੇ ਨੈਬੂਲਾਈਜ਼ਰ ਆਦਿ ਘਰ ਵਿੱਚ ਲਿਜਾ ਕੇ ਵਰਤਣ ਲਈ ਮੁਫ਼ਤ ਉਪਲੱਬਧ ਕਰਵਾਏ ਜਾਂਦੇ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) :  ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਮਦਾਨ ਅਤੇ ਸੋਹਣ ਲਾਲ ਗੁੰਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੰਚਾਲਿਤ ਪ੍ਰਭੂ ਸ਼੍ਰੀ ਰਾਮ ਸਹਾਇਤਾ ਕੇਂਦਰ ਜੋ ਕਿ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸੁਵਿਧਾ ਦਾ ਸਮਾਨ ਜਿਵੇਂ ਕਿ ਹਸਪਤਾਲ ਬੈੱਡ, ਏਅਰ ਬੈਡ, ਵ੍ਹੀਲ ਚੇਅਰ, ਵਾਕਰ ਅਤੇ ਨੈਬੂਲਾਈਜ਼ਰ ਆਦਿ ਘਰ ਵਿੱਚ ਲਿਜਾ ਕੇ ਵਰਤਣ ਲਈ ਮੁਫ਼ਤ ਉਪਲੱਬਧ ਕਰਵਾਏ ਜਾਂਦੇ ਹਨ। ਇਸ ਕੇਂਦਰ ਵਿੱਚ ਮਲੋਟ ਸ਼ਹਿਰ ਦੀ ਬੈਂਕ ਆਫ ਬੜੌਦਾ ਦੇ ਸ਼ਾਖਾ ਪ੍ਰਬੰਧਕ ਸ਼ੁਭਾਸ਼ ਚੋਧਰੀ ਅਤੇ ਸਟਾਫ਼ ਵੱਲੋਂ ਸੀ.ਐੱਸ.ਆਰ ਗਤੀਵਿਧੀ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਨੂੰ ਇੱਕ ਹਸਪਤਾਲ ਬੈੱਡ ਭੇਂਟ ਕੀਤਾ ਗਿਆ।

ਹਸਪਤਾਲ ਬੈੱਡ ਨੂੰ ਰਿਸੀਵ ਕਰਦੇ ਹੋਏ ਸ਼ਾਖਾ ਪ੍ਰਧਾਨ ਸੁਰਿੰਦਰ ਮਦਾਨ ਨੇ ਬੈਂਕ ਆਫ ਬੜੌਦਾ ਦੇ ਸ਼ਾਖਾ ਪ੍ਰਬੰਧਕ ਸੁਭਾਸ਼ ਚੋਧਰੀ ਅਤੇ ਬੈਂਕ ਸਟਾਫ ਸ਼ਿਵ ਕੁਮਾਰ, ਦੀਨ ਦਿਆਲ, ਬਲਰਾਜ ਵਿਰਕ, ਅਮਿਤ ਕੁਮਾਰ, ਸੰਗੀਤਾ ਮੀਨਾ, ਰੋਹਿਤ ਅਤੇ ਸੰਦੀਪ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੈੱਡ ਮਲੋਟ ਸ਼ਹਿਰ ਦੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਉਪਲੱਬਧ ਰਹੇਗਾ। ਕੋਈ ਵੀ ਵਿਅਕਤੀ ਜ਼ਰੂਰਤ ਦੇ ਸਮੇਂ ਇਸਨੂੰ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖਾ ਵੱਲੋਂ ਸੰਚਾਲਿਤ ਪ੍ਰਭੂ ਸ਼੍ਰੀ ਰਾਮ ਕਿਰਪਾ ਸਹਾਇਤਾ ਕੇਂਦਰ/ਮਾਂ ਸੀਤਾ ਰਸੋਈ ਕੋਰਟ ਰੋਡ ਤੋਂ ਲੈ ਸਕਦਾ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਅਤੇ ਬੈਂਕ ਆਫ ਬੜੌਦਾ ਦਾ ਸਟਾਫ਼ ਮੌਜੂਦ ਸੀ।

Author : Malout live