ਮਲੋਟ ’ਚ ਲੱਗਿਆ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ

ਮਲੋਟ : ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਸ਼ੁਰੂ ਕੀਤੀ ਸਰਬੱਤ ਵਿਕਾਸ ਯੋਜਨਾ ਤਹਿਤ ਮਹੀਨਾਵਾਰ ਲੱਗਣ ਵਾਲਾ ਕੈਂਪ ਅੱਜ ਬੀਡੀਪੀਓ ਦਫ਼ਤਰ ਮਲੋਟ ਵਿਖੇ ਲਾਇਆ ਗਿਆ, ਜਿਸ ਦਾ ਉਦਘਾਟਨ ਐਸ.ਡੀ.ਐਮ. ਮਲੋਟ ਸ. ਗੋਪਾਲ ਸਿੰਘ ਨੇ ਕੀਤਾ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਇੱਕੋ ਛੱਤ ਥੱਲੇ ਦੇਣ ਲਈ ਅਜਿਹੇ ਕੈਪ ਹਰ ਮਹੀਨੇ ਲਾਏ ਜਾ ਰਹੇ ਹਨ, ਜਿਸ ਵਿਚ ਲੋਕ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ ਅਤੇ ਇਨਾਂ ਸਕੀਮਾਂ ਲਈ ਅਪਲਾਈ ਕਰਦੇ ਹਨ। ਅੱਜ ਦੇ ਕੈਂਪ ਦੌਰਾਨ ਵੱਖ ਵੱਖ ਵਿਭਾਗਾਂ ਨੇ ਆਪਣੇ ਕਾਊਂਟਰ ਲਾਏ ਹੋਏ ਸਨ, ਜਿਨਾਂ ਰਾਹੀਂ ਵੱਡੀ ਗਿਣਤੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਹੈ ਜਿਸ ਤਹਿਤ ਲੋੜਵੰਦ ਲੋਕਾਂ ਲਈ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਇਕ ਛੱਤ ਹੇਠ ਲਿਆਂਦਾ ਗਿਆ ਹੈ ਅਤੇ ਲੋਕਾਂ ਤੱਕ ਇਨਾਂ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਹਰ ਮਹੀਨੇ ਕੈਂਪ ਲਗਾਏ ਜਾਂਦੇ ਹਨ।