ਜ਼ੋਨ ਲੈਵਲ ਖੇਡ ਮੁਕਾਬਲਿਆਂ ਵਿੱਚ ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸ਼ਾਨਦਾਰ ਪ੍ਰਦਸ਼ਨ ।

ਮਲੋਟ:- ਜ਼ੋਨ ਲੈਵਲ ਖੇਡ ਮੁਕਾਬਲੇ ਵੱਖ-ਵੱਖ ਸਕੂਲਾਂ ਵਿੱਚ ਮਿਤੀ 26/08/2019 ਤੋਂ 02/09/2019 ਤੱਕ ਕਰਵਾਏ ਗਏ। ਜਿਸ ਵਿੱਚ ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ। ਮੁੰਡਿਆਂ ਦੇ ਬੈਡਮਿੰਟਨ ਅੰਡਰ-14 ਅਤੇ ਅੰਡਰ-19, ਸਤਰੰਜ ਅੰਡਰ-17 ਅਤੇ ਕ੍ਰਿਕਟ ਅੰਡਰ-19 ਗਰੁੱਪ ਨੇ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਹੀ ਕੁੜੀਆਂ ਦੇ ਖੇਡ ਮੁਕਾਬਲਿਆ ਵਿੱਚੋਂ ਅੰਡਰ-19 ਬਾਸਕਟਬਾਲ, ਅੰਡਰ-17 ਕਬੱਡੀ, ਵਿੱਚ ਪਹਿਲਾ ਸਥਾਨ ਹਾਸਲ ਕਰ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਜਿਲ੍ਹਾ ਪੱਧਰ ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਸ ਤੋਂ ਇਲਾਵਾ ਮੁੰਡਿਆਂ ਦੇ ਵਾਲੀਬਾਲ ਅੰਡਰ-19, ਬਾਸਕਟਬਾਲ ਅੰਡਰ-17, ਸਤਰੰਜ ਅੰਡਰ-19 ਗਰੁੱਪ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਕੁੜੀਆਂ ਦੇ ਬੈਡਮਿੰਟਨ ਅੰਡਰ-17 ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ, ਸੈਕਰਟਰੀ ਸ: ਗੁਰਬਚਨ ਸਿੰਘ ਮੱਕੜ, ਸਮੂਹ ਕਮੇਟੀ ਮੈਂਬਰ ਅਤੇ ਪ੍ਰਿੰਸੀਪਲ ਸ੍ਰੀਮਤੀ ਹੇਮਲਤਾ ਕਪੂਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਡੀ.ਪੀ.ਈ. ਬੋਹੜ ਸਿੰਘ, ਡੀ.ਪੀ.ਈ. ਮੈਡਮ ਸਰੋਜ ਰਾਣੀ , ਡੀ.ਪੀ.ਈ. ਸਤਪਾਲ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।