ਨਗਰ ਕੌਂਸਲ ਮਲੋਟ ਵੱਲੋਂ ਪ੍ਰਾਪਰਟੀ ਟੈਕਸ ਬਕਾਇਆਦਾਰਾਂ ਨੂੰ ਚੇਤਾਵਨੀ, 30 ਸਤੰਬਰ ਤੱਕ 10% ਛੋਟ ਦਾ ਲਾਭ ਲਓ ਨਹੀਂ ਤਾਂ ਹੋਵੇਗੀ ਵਿਭਾਗੀ ਕਾਰਵਾਈ

ਦਫ਼ਤਰ ਨਗਰ ਕੌਂਸਲ, ਮਲੋਟ ਵੱਲੋਂ ਸ਼ਹਿਰ ਵਾਸੀਆਂ ਲਈ ਮੁਨਿਆਦੀ ਜਾਰੀ ਕੀਤੀ ਗਈ ਹੈ। ਨਗਰ ਕੌਂਸਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਜਿਨ੍ਹਾਂ ਵੀ ਮਕਾਨ ਜਾਂ ਦੁਕਾਨ ਮਾਲਕਾਂ ਨੇ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਗਰ ਕੌਂਸਲ ਮਲੋਟ ਕੋਲ ਜਮ੍ਹਾ ਨਹੀਂ ਕਰਵਾਇਆ, ਉਹ 30-09-2026 ਤੋਂ ਪਹਿਲਾਂ-ਪਹਿਲਾਂ ਆਪਣਾ ਬਣਦਾ ਪ੍ਰਾਪਰਟੀ ਟੈਕਸ ਅਤੇ ਮੌਜੂਦਾ ਸਾਲ ਦਾ ਟੈਕਸ ਦਫ਼ਤਰ ਵਿਖੇ ਜਮ੍ਹਾ ਕਰਵਾ ਦੇਣ।

ਮਲੋਟ : ਦਫ਼ਤਰ ਨਗਰ ਕੌਂਸਲ, ਮਲੋਟ ਵੱਲੋਂ ਸ਼ਹਿਰ ਵਾਸੀਆਂ ਲਈ ਮੁਨਿਆਦੀ ਜਾਰੀ ਕੀਤੀ ਗਈ ਹੈ। ਨਗਰ ਕੌਂਸਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਜਿਨ੍ਹਾਂ ਵੀ ਮਕਾਨ ਜਾਂ ਦੁਕਾਨ ਮਾਲਕਾਂ ਨੇ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਗਰ ਕੌਂਸਲ ਮਲੋਟ ਕੋਲ ਜਮ੍ਹਾ ਨਹੀਂ ਕਰਵਾਇਆ, ਉਹ 30-09-2026 ਤੋਂ ਪਹਿਲਾਂ-ਪਹਿਲਾਂ ਆਪਣਾ ਬਣਦਾ ਪ੍ਰਾਪਰਟੀ ਟੈਕਸ ਅਤੇ ਮੌਜੂਦਾ ਸਾਲ ਦਾ ਟੈਕਸ ਦਫ਼ਤਰ ਵਿਖੇ ਜਮ੍ਹਾ ਕਰਵਾ ਦੇਣ। ਸਮੇਂ ਸਿਰ ਟੈਕਸ ਜਮ੍ਹਾ ਕਰਵਾਉਣ 'ਤੇ ਸਰਕਾਰ ਵੱਲੋਂ 10 ਪ੍ਰਤੀਸ਼ਤ ਛੋਟ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਸਤੰਬਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਦਫ਼ਤਰ ਹਰ ਰੋਜ਼ ਦੀ ਤਰ੍ਹਾਂ ਖੁੱਲ੍ਹੇਗਾ, ਤਾਂ ਜੋ ਹਰੇਕ ਸ਼ਹਿਰ ਨਿਵਾਸੀ ਛੁੱਟੀ ਵਾਲੇ ਦਿਨ ਵੀ ਆ ਕੇ ਆਪਣਾ ਟੈਕਸ ਭਰ ਸਕੇ ਅਤੇ ਇਸ ਛੋਟ ਦਾ ਵੱਧ ਤੋਂ ਵੱਧ ਲਾਭ ਲੈ ਸਕੇ। ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਉਪਰੋਕਤ ਮਿਤੀ ਤੱਕ ਟੈਕਸ ਨਾ ਭਰਨ ਵਾਲਿਆਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਟੈਕਸ ਭਰਨ ਲਈ ਆਪਣੀ ਪ੍ਰਾਪਰਟੀ ਦੀ ਮਾਲਕੀ ਦਾ ਸਬੂਤ ਅਤੇ ਮਾਲਕ ਦੇ ਪਹਿਚਾਣ ਪੱਤਰ ਦੀ ਫੋਟੋ ਕਾਪੀ ਨਾਲ ਲਿਆਉਣੀ ਲਾਜ਼ਮੀ ਹੈ।

Author : Malout Live