ਸਾਰੇ ਕਰੋਨਾ ਵਾਇਰਸ ਦੇ ਪੈਡਿੰਗ ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ-- ਡਿਪਟੀ ਕਮਿਸ਼ਨਰ-ਪਿਛਲੇ ਦੋ ਦਿਨਾਂ ਤੋਂ ਨਹੀਂ ਲਏ ਗਏ ਕਰੋਨਾ ਵਾਇਰਸ ਦੇ ਸੈਂਪਲ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ ਕੇ ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਿਹਤ ਵਿਭਾਗ ਵਲੋਂ ਲਏ ਗਏ ਕਰੋਨਾ ਵਾਇਰਸ ਦੇ ਸੱਤ ਸੈਂਪਲ ਜਿਹਨਾਂ ਦੀ ਰਿਪੋਰਟ ਪੈਡਿੰਗ ਸੀ, ਇਹ ਰਿਪੋਰਟ ਵੀ ਨੈਗੇਟਿਵ ਆਈ ਹੈ ਅਤੇ ਕੇਵਲ ਇੱਕ ਹੀ ਕਰੋਨਾ ਵਾਇਰਸ ਦਾ ਮਰੀਜ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਕੋਈ ਵੀ ਨਵਾਂ ਕੇਸ ਕਰੋਨਾ ਵਾਇਰਸ ਦਾ ਜ਼ਿਲੇ ਵਿੱਚ ਨਹੀਂ ਪਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਆਪਣੇ ਬਿਆਨ ਵਿੱਚ ਦੱਸਿਆਂ ਕਿ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਵਿੱਚ ਲੱਗੇ ਹੋਏ ਸਾਰੇ ਪ੍ਰਬੰਧਕੀ ਅਧਿਕਾਰੀ, ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾ ਅਤੇ ਪੁਲਿਸ ਪ੍ਰਸ਼ਾਸਨ ਸਾਰੇ ਇੱਕ ਟੀਮ ਵਜੋਂ ਕੰਮ ਕਰ ਰਹੇ ਹਨ ਅਤੇ ਇਹ ਸਾਰਾ ਸਫਲਤਾਂ ਦਾ ਹੀ ਨਤੀਜਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਸਿਹਤ ਵਿਭਾਗ ਵਲੋਂ 54 ਸ਼ੱਕੀ ਮਰੀਜਾਂ ਦੇ ਸੈਂਪਲ ਲਾਕ ਡਾਊਨ ੳਪਰੰਤ ਲਏ ਗਏ ਸਨ, ਜਿਹਨਾਂ ਵਿਚੋਂ 53 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ, ਸਿਰਫ ਇੱਕ ਹੀ 18 ਸਾਲਾਂ ਲੜਕੇ ਦੇ ਕੇਸ ਦੀ ਰਿਪੋਰਟ ਪੋਜੀਟਿਵ ਆਈ ਸੀ, ਜੋ ਕਿ ਮੇਰਟ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਇਲਾਜ਼ ਚੱਲ ਰਿਹਾ ਹੈ, ਜਿਸ ਦੇ ਜਲਦੀ ਠੀਕ ਹੋਣ ਦੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਜ਼ਿਲੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣਾਂ ਹੀ ਉਹਨਾਂ ਦੀ ਪਹਿਲ ਕਦਮੀ ਹੈ ਅਤੇ ਜ਼ਿਲਾ ਕਰੋਨਾ ਵਾਇਰਸ ਤੋਂ ਅਜੇ ਵੀ ਪੂਰੀ ਤਰਾਂ ਮੁਕਤ ਨਹੀਂ ਹੋਇਆ ।
ਜ਼ਿਲੇ ਵਿੱਚ ਦਾਖਲ ਹੋਣ ਵਾਲੇ ਸਾਰੀਆਂ ਸੜਕਾਂ, ਲਿੰਕ ਸੜਕਾਂ, ਜਨਤਕ ਸਥਾਨਾਂ, ਅਨਾਜ ਮੰਡੀਆਂ, ਸਬਜੀ ਮੰਡੀਆਂ,ਜਨਤਕ ਸਥਾਨਾਂ ਦੀ ਨਾਕੇਬੰਦੀ ਕੀਤੀ ਹੋਈ ਹੈ ਤਾਂ ਜੋ ਬਾਹਰਲੇ ਰਾਜਾਂ ਜਾਂ ਦੂਸਰੇ ਜ਼ਿਲਿਆਂ ਤੋਂ ਸੱਕੀ ਮਰੀਜ਼ ਜ਼ਿਲੇ ਵਿੱਚ ਦਾਖਲ ਨਾ ਹੋ ਸਕੇ ਅਤੇ ਜ਼ਿਲੇ ਵਿੱਚ ਕਰੋਨਾ ਵਾਇਰਸ ਦੀ ਸਥਿਤੀ ਅਜੇ ਕੰਟਰੋਲ ਵਿੱਚ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਕਣਕ ਦੀ ਕਟਾਈ ਦਾ ਕੰਮ ਜ਼ਿਲੇ ਵਿੱਚ ਤਸਲੀਬਖਸ਼ ਚੱਲ ਰਹੇ ਹੈ ਅਤੇ ਕਣਕ ਦੀ ਲਿਫਟ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।