ਡਿਪਟੀ ਕਮਿਸ਼ਨਰ, ਫ਼ਰੀਦਕੋਟ ਦੁਆਰਾ ‘ਡੀ.ਏ.ਵੀ. ਕਾਲਜ, ਮਲੋਟ ਦਾ ਇਤਿਹਾਸ’ ਰਿਲੀਜ਼ ਕੀਤਾ ਗਿਆ
ਮਲੋਟ:- ਡੀ.ਏ.ਵੀ. ਕਾਲਜ ਮਲੋਟ ਦੇ ਪੁਰਾਣੇ ਵਿਦਿਆਰਥੀ ਅਤੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ, ਮੌਜੂਦਾ ਡਿਪਟੀ ਕਮਿਸ਼ਨਰ, ਫ਼ਰੀਦਕੋਟ ਸ਼੍ਰੀ ਵਿਮਲ ਸੇਤੀਆ ਜੀ ਦੁਆਰਾ ਡੀ.ਏ.ਵੀ. ਕਾਲਜ, ਮਲੋਟ ਦੇ ਰਿਟਾਇਰਡ, ਸੰਸਥਾਪਕ ਪ੍ਰੋ. ਯਸ਼ਪਾਲ ਮੱਕੜ ਦੁਆਰਾ ਲਿਖਿਤ ‘ਡੀ.ਏ.ਵੀ. ਕਾਲਜ, ਮਲੋਟ ਦਾ ਇਤਿਹਾਸ’ ਰਿਲੀਜ਼ ਕੀਤਾ ਗਿਆ। ਪ੍ਰਿੰਸੀਪਲ ਡਾ: ਏਕਤਾ ਖੋਸਲਾ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਮੰਚ ਸੰਚਾਲਕ ਡਾ. ਬ੍ਰਹਮਾਵੇਦ ਸ਼ਰਮਾ ਅਤੇ ਡਾ. ਮੁਕਤਾ ਮੁਟਨੇਜਾ ਨੇ ਕਾਲਜ ਦੇ ਗੌਰਵਮਈ ਇਤਿਹਾਸ ਅਤੇ ਨਵੇਂ ਚਲਾਏ ਜਾ ਰਹੇ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸ਼੍ਰੀ ਵਿਮਲ ਸੇਤੀਆ ਜੀ ਨੇ ਕਾਲਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਤਾਬ ਕਾਲਜ ਅਤੇ ਉਪਨਗਰ ਮਲੋਟ ਦਾ ਇਤਿਹਾਸਕ ਵੇਰਵਾ ਹੈ। ਇਸ ਮੌਕੇ ਪ੍ਰੋ. ਨਰਿੰਦਰ ਸ਼ਰਮਾ ਅਤੇ ਪ੍ਰੋ. ਐੱਨ. ਕੇ. ਗੋਸਾਈਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਲੇਖਕ ਪ੍ਰੋ.ਯਸ਼ਪਾਲ ਮੱਕੜ ਨੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਵੱਲੋਂ ਸ਼ੁਰੂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਸਮਾਗਮ ਦੇ ਆਯੋਜਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡੀ.ਏ.ਵੀ. ਕਾਲਜ ਗਿੱਦੜਬਾਹਾ ਦੇ ਪ੍ਰਿੰਸੀਪਲ ਡਾ: ਐਚ.ਐੱਸ. ਅਰੋੜਾ, ਡੀ.ਏ.ਵੀ. ਕਾਲਜ, ਬਠਿੰਡਾ ਦੇ ਸੇਵਾਮੁਕਤ ਪ੍ਰੋਫੈਸਰ ਰਜਨੀਸ਼, ਪ੍ਰੋਫੈਸਰ ਸੁਖੀਜਾ, ਪ੍ਰੋਫੈਸਰ ਐਨ. ਕੇ. ਗੋਸਾਈਂ ਅਤੇ ਡੀ.ਏ.ਵੀ. ਕਾਲਜ ਮਲੋਟ ਦੇ ਰਿਟਾਇਰ ਪ੍ਰੋਫੈਸਰ ਆਸ਼ਾ ਸਿੰਘ ਮੱਕੜ, ਪ੍ਰੋ. ਰਾਜ ਕੁਮਾਰ ਗੋਇਲ ਅਤੇ ਪ੍ਰੋ. ਨਰਿੰਦਰ ਸ਼ਰਮਾ ਮੌਜੂਦ ਸਨ। ਸ੍ਰੀਮਤੀ ਮਹਿੰਦੀਰਤਾ, ਸ੍ਰੀਮਤੀ ਚਲਾਨਾ ਅਤੇ ਡੀ.ਏ.ਵੀ. ਕਾਲਜ ਮਲੋਟ ਦੇ ਸਟਾਫ ਮੈਂਬਰਾਂ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ।