ਜੀ.ਟੀ. ਬੀ. ਸਕੂਲ ਦੇ ਵਿਹੜੇ ਬੋਰਡ ਵੱਲੋ ਕਰਵਾਏ ਸਹਿ- ਅਕਾਦਮਿਕ ਮੁਕਾਬਲੇ

ਮਲੋਟ:- ਬੱਚਿਆਂ ਵਿੱਚ ਛੁਪੇ ਹੁਨਰ ਨੂੰ ਪਹਿਚਾਨਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 27/8/2019 ਤੋਂ 29/8/2019 ਤੱਕ ਜੀ.ਟੀ.ਬੀ. ਖਾਲਸਾ ਸੀ. ਸੈ. ਸਕੂਲ, ਮਲੋਟ ਵਿਖੇ ਜ਼ਿਲ੍ਹਾ ਪੱਧਰੀ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਕਰਵਾਏ ਗਏ । ਜਿੰਨਾ ਵਿੱਚ ਜ਼ਿਲ੍ਹੇ ਭਰ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਧ- ਚੜ ਕੇ ਹਿਸਾ ਲਿਆ । ਇਸ ਸੰਸਥਾ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵੱਲੋ ਸਖਸ਼ਮ ਐਂਡ ਪਾਰਟੀ ਵੱਲੋ ਸ਼ਬਦ ਗਾਇਨ ਵਿੱਚੋ ਪਹਿਲਾ ਸਥਾਨ, ਚਿਤਰਕਲਾ ਵਿੱਚ ਮਹਿਕਦੀਪ ਵੱਲੋ ਪਹਿਲਾ ਸਥਾਨ, ਸੋਲੋ ਡਾਂਸ ਵਿੱਚ ਮੰਨਤ ਨੇ ਪਹਿਲਾ ਸਥਾਨ, ਲੋਕ ਗੀਤ ਵਿੱਚ ਗੁਰਕੀਰਤ ਸਿੰਘ ਵੱਲੋ ਤੀਜਾ ਸਥਾਨ ਅਤੇ ਸਹੀ ਸ਼ਬਦ ਜੋੜ ਵਿੱਚ ਸੁਖਮਨਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ। ਮਿਡਲ ਵਿੰਗ ਦੀ ਹਰਨੀਤ ਕੌਰ ਐਂਡ ਪਾਰਟੀ ਨੇ ਸ਼ਬਦ ਗਾਇਨ ਵਿੱਚ ਪਹਿਲਾ ਸਥਾਨ, ਸ਼ਰਨਦੀਪ ਕੌਰ ਨੇ ਚਿਤਰਕਲਾ ਵਿੱਚ ਪਹਿਲਾ ਸਥਾਨ , ਪ੍ਰਭਜੋਤ ਕੌਰ ਨੇ ਸੁੰਦਰ ਲਿਖਾਈ ਵਿੱਚ ਤੀਸਰਾ ਸਥਾਨ ਅਤੇ ਰੀਆ ਨੇ ਡਾਂਸ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਿੰਗ ਦੇ ਵਿਦਿਆਰਥੀ ਪ੍ਰਤੀਕ ਸਿੰਘ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ, ਪ੍ਰਭਜੋਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਤੀਸਰਾ ਸਥਾਨ , ਹਰਮਨਦੀਪ ਕੌਰ ਨੇ ਗੀਤ ਵਿੱਚ ਪਹਿਲਾ ਸਥਾਨ , ਸ਼ਬਦ ਗਾਇਨ ਵਿੱਚ ਯੋਗੇਸ਼ ਐਂਡ ਪਾਰਟੀ ਨੇ ਪਹਿਲਾ ਸਥਾਨ ਅਤੇ ਸੁੰਦਰ ਲਿਖਾਈ ਵਿੱਚ ਖੁਸ਼ਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕਰਕੇ ਮਾਪਿਆ , ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਣ ਕੀਤਾ ਬੋਰਡ ਵੱਲੋ ਭੇਜੇ ਗਏ ਨੁਮਾਇੰਦੇ ਸਰਦਾਰ ਕੇਵਲ ਸਿੰਘ ਜੀ ਦੀ ਅਗਵਾਈ ਹੇਠ ਹੋਣ ਵਾਲੇ ਤਿੰਨ ਰੋਜਾ ਵਿਦਿਅਕ ਮੁਕਾਬਲੇ ਸੰਸਥਾ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਜੀ, ਮਿਡਲ ਵਿੰਗ ਦੇ ਕੋਆਰਡੀਨੇਟਰ ਮੈਂਡਮ ਨੀਲਮ ਜੁਨੇਜਾ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਫਲਤਾਪੂਰਨ ਸਮਾਪਤ ਹੋਏ । ਮੈਡਮ ਗੀਤਾ, ਮੈਡਮ ਕੁਲਦੀਪ ਕੌਰ, ਮੈਡਮ ਕੰਵਲਜੀਤ ਕੌਰ ਅਤੇ ਮੈਡਮ ਰਣਬੀਰ ਕੌਰ ਦਾ ਖਾਸ ਸਹਿਯੋਗ ਰਿਹਾ। ਮੈਡਮ ਅੰਸ਼ੂ, ਮੈਡਮ ਆਰਤੀ, ਮੈਡਮ ਮੀਨੂੰ ਅਤੇ ਮੈਡਮ ਸੁਮਨ ਨੇ ਆਪਣੀ ਡਿਉਟੀ ਬਾਖੂਬੀ ਨਿਭਾਈ । ਕਮੇਟੀ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਅਤੇ ਸਮੂਹ ਕਮੇਟੀ ਮੈਂਬਰਾ ਨੇ ਪ੍ਰਿੰਸੀਪਲ, ਸਟਾਫ, ਮਾਪਿਆ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਹੌਸਲਾ ਅਫਜਾਈ ਕੀਤੀ ।