ਜਨਮ ਦਿਨ ਦੀ ਖ਼ੁਸ਼ੀ ਵਿੱਚ ਸਕੂਲ ਵਿੱਚ ਬੂਟਾ ਲਾਇਆ

ਮਲੋਟ :- ਫ਼ਤਿਹ ਗਲੋਬਲ ਸਕੂਲ, ਔਲਖ ਵਿਖੇ ਯੂ.ਕੇ.ਜੀ. ਦੀ ਵਿਦਆਰਥਣ ਪਰਸ਼ਾ ਦੇ ਜਨਮ-ਦਿਹਾੜੇ ਦੀ ਖ਼ੁਸ਼ੀ ਵਿੱਚ ਉਸ ਦੇ ਮਾਪਿਆਂ ਵੱਲੋਂ ਸਕੂਲ ਵਿੱਚ ਬੂਟੇ ਲਾਏ ਗਏ। ਇਸ ਮੌਕੇ ਉਸ ਦੇ ਮਾਤਾ-ਪਿਤਾ ਨੇ ਇਹ ਕਿਹਾ ਕਿ ਆਪਣੇ ਬੱਚਿਆਂ ਦਾ ਜਨਮ-ਦਿਨ ਬੂਟੇ ਲਗਾ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਨੂੰ ਹਰਿਆ-ਭਰਿਆ ਰੱਖਿਆ ਜਾਵੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ: ਗੁਰਜੈਪਾਲ ਸਿੰਘ, ਮਨੇਜਮੈਂਟ ਅਤੇ ਹੋਰ ਸਟਾਫ਼ ਮੈਂਬਰ ਸ਼ਾਮਿਲ ਹੋਏ।