ਐਂਤਵਾਰ ਨੂੰ ਮਲੋਟ ਵਿੱਚ ਲਗਾਇਆ ਜਾਵੇਗਾ ਥੈਲੇਸੀਮੀਆ ਪੀੜ੍ਹਿਤ ਬੱਚਿਆਂ ਅਤੇ ਹੋਰ ਜਰੂਰਤਮੰਦ ਮਰੀਜਾਂ ਲਈ ਖੂਨਦਾਨ ਕੈਂਪ

ਮਲੋਟ:- ਥੈਲੇਸੀਮੀਆ ਪੀੜ੍ਹਿਤ ਬੱਚਿਆਂ ਅਤੇ ਹੋਰ ਜਰੂਰਤਮੰਦ ਮਰੀਜਾਂ ਲਈ ਪੰਚਾਇਤੀ ਧਰਮਸ਼ਾਲਾ ਜੰਡੀ ਵਾਲਾ ਚੌਂਕ ਮਲੋਟ ਵਿਖੇ 28 ਅਗਸਤ 2022 ਦਿਨ ਐਂਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਅਰਦਾਸ ਮੈਡੀਕੋਜ਼ ਜੀ.ਟੀ ਰੋਡ ਮਲੋਟ, ਪੰਚਾਇਤੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਮਲੋਟ, ਭੋਲੇ ਦੀ ਫੋਜ ਜੰਡੀ ਵਾਲਾ ਚੌਂਕ, ਸੁਸ਼ੀਲ ਗਰੋਵਰ ਐੱਮ.ਸੀ ਵਾਰਡ ਨੰ. 6, ਕ੍ਰਿਸ਼ਨਾ ਨਗਰ ਪਬਲਿਕ ਵੈੱਲਫੇਅਰ ਸੁਸਾਇਟੀ, ਸੰਕਟ ਮੋਚਨ ਸੇਵਾ ਦਲ (ਰਜਿ.), ਜਨਰਲ ਮਰਚੈਂਟਸ ਐਂਡ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ (ਰਜਿ.), ਮਾਸਟਰ ਰਾਜ ਕੁਮਾਰ ਬਜਾਜ, ਜੀਵਨਜੋਤ ਵੈੱਲਫੇਅਰ ਐਸੋਸੀਏਸ਼ਨ ਅਤੇ ਬਾਬਾ ਫੂਡਜ਼ (ਮਿੰਟੂ) ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। ਇਸ ਕੈਂਪ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 9216592161 'ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live