ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਮਲੋਟ:- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ " ਤੀਆਂ ਦਾ ਤਿਉਹਾਰ " ਮਨਾਇਆ ਗਿਆ, ਜਿਸ ਵਿੱਚ ਸਮਾਜ ਸੇਵਕਾਂ ਸ੍ਰੀ ਮਤੀ ਅਨੂੰ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ, ਭੰਗੜਾ,ਡਾਂਸ,ਲੋਕ ਗੀਤਾਂ ਨਾਲ ਪ੍ਰੋਗਰਾਮ ਦਾ ਰੰਗ ਬੰਨਿਆ, ਸਟੇਜ ਦੀ ਕਾਰਵਾਈ ਸਿਖਿਆਰਥੀ ਅਧਿਆਪਕ ਹਰਵਿੰਦਰ ਕੌਰ ਅਤੇ ਵਰਸ਼ਾ ਗੁਪਤਾ ਨੇ ਨਿਭਾਈ, ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਜੇ ਗਰਗ ਨੇ ਆਏਂ ਹੋਏ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥਣਾਂ ਅਤੇ ਸਟਾਫ ਨੂੰ ਵਧਾਈ ਦਿੱਤੀ। ਸਭ ਤੋਂ ਪਹਿਲਾਂ ਤੀਆਂ ਦੇ ਤਿਉਹਾਰ ਬਾਰੇ ਜਾਣੂ ਕਰਵਾਇਆ ਨੌਵੀ ਬੀ ਦੀ ਵਿਦਿਆਰਥਣ ਸੋਨਮ ਨੇ, ਉਸ ਤੋਂ ਬਾਅਦ ਲੋਕ ਗੀਤ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ ਦੱਸਵੀ ਬੀ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ਪੇਸ਼ ਕੀਤਾ। ਮੇਰੀ ਉੱਡਦੀ ਵੇਖ ਫਲਕਾਰੀ ਗੀਤ ਤੇ ਡਾਂਸ ਕੀਤਾ ਅੱਠਵੀ ਸੀ ਦੀ ਵਿਦਿਆਰਥਣ ਤਮੰਨਾ ਨੇ, ਉਸ ਤੋਂ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ ਜਿਸ ਨਾਲ ਸਾਰਾ ਸਕੂਲ ਤਾੜੀਆ ਦੀ ਅਵਾਜ਼ ਨਾਲ ਗੂੰਜ ਉੱਠਿਆ, ਉਸ ਤੋਂ ਮੈਡਮ ਸੰਤੋਸ਼ ਗਰਗ ਦੀਆਂ ਸਭਿਆਚਾਰਕ ਬੋਲੀਆਂ ਨਾਲ ਸਾਰਾ ਸਟਾਫ ਅਤੇ ਵਿਦਿਆਰਥਣਾਂ ਨੱਚਣ ਲੱਗ ਗੀਆ, ਉਸ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਵਿਚ ਤੀਆਂ ਦੇ ਤਿਉਹਾਰ ਦੀ ਮੁੱਖ ਪੇਸ਼ਕਾਰੀ ਗਿੱਧਾ ਪੇਸ਼ ਕੀਤਾ ਗਿਆ, ਜਿਸ ਵਿੱਚ ਸਕੂਲ ਦੀਆਂ ਸਾਰੀਆਂ ਕੁੜੀਆਂ ਨੇ ਸ਼ਮੂਲੀਅਤ ਕੀਤੀ, ਇਸ ਤੋਂ ਬਾਅਦ ਮੁੱਖ ਮਹਿਮਾਨ ਸ਼੍ਰੀ ਮਤੀ ਅਨੂੰ ਗਰਗ ਨੇ ਬੋਲਦਿਆਂ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹਨਾਂ ਬੱਚਿਆਂ ਨੇ ਮੇਰੇ ਬਚਪਨ ਦੇ ਦਿਨ ਯਾਦ ਕਰਵਾ ਦਿੱਤੇ, ਜਦੋ ਤੀਆਂ ਦੇ ਤਿਉਹਾਰ ਧੂਮ-ਧਾਮ ਨਾਲ ਮਨਾਏ ਜਾਂਦੇ ਸੀ, ਜਸਵਿੰਦਰ ਸਿੰਘ ਡੀ ਪੀ ਈ ਨੇ ਸਾਰੇ ਬਚਿਆ ਨੂੰ ਸਫ਼ਲ ਪੇਸ਼ਕਾਰੀ ਲਈ ਵਧਾਈ ਦਿੱਤੀ,  ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਗਰੀਨ ਹਾਊਸ  ,ਸਮੂਹ ਸਟਾਫ ਅਤੇ ਸਿਖਿਆਰਥੀ ਅਧਿਆਪਕਾਂ ਨੇ ਬਹੁਤ ਮਿਹਨਤ ਕੀਤੀ।