ਐੱਸ.ਡੀ ਸੀਨੀ. ਸੈਕੰ. ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਨੈਸ਼ਨਲ ਸਾਇੰਸ ਕਾਂਗਰਸ ਮੁਕਾਬਲੇ 'ਚ ਸਟੇਟ ਲੈਵਲ ਲਈ ਬਣਾਈ ਆਪਣੀ ਜਗ੍ਹਾ

ਮਲੋਟ:- ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਜ਼ਿਲ੍ਹਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਕਰਵਾਈ ਗਈ। ਜਿਸ ਵਿੱਚ ਸੀਨੀਅਰ ਗਰੁੱਪ ਵਿੱਚ ਜ਼ਿਲ੍ਹੇ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ। ਜਿਹਨਾਂ ਵਿੱਚ ਕੁੱਲ 6 ਟੀਮਾਂ ਨੂੰ ਚੁਣਿਆ ਗਿਆ। ਇਹਨਾਂ ਵਿੱਚੋਂ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਟੀਮ ਮੋਹਰੀ ਰਹੀ। ਇਸ ਵਿੱਚ ਵਿਦਿਆਰਥੀਆਂ ਦਾ ਮੁੱਖ ਵਿਸ਼ਾ ਖੇਤਾਂ ਵਿੱਚ ਪਰਾਲੀ ਨੂੰ ਨਾ ਸਾੜਨ ਦੀ ਬਜਾਏ, ਉਸ ਨੂੰ ਡੀ ਕੰਪੋਸਟ ਕਰਕੇ ਵਰਤੋਂ ਵਿੱਚ ਲਿਆਉਣਾ ਸੀ ਤਾਂ ਜੋ ਕਿਸਾਨ ਆਪਣੀ ਜ਼ਮੀਨ ਤੋਂ ਵੱਧ ਤੋਂ ਵੱਧ ਉਪਜ ਪ੍ਰਾਪਤ ਕਰ ਸਕਣ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਬੱਠਲਾ ਵਾਟਸ ਨੇ ਇਸ ਨਾਲ ਸੰਬੰਧਿਤ ਵਿਦਿਆਰਥੀਆਂ ਆਸਥਾ ਅਤੇ ਸੌਮਿਆ ਨੂੰ ਰਾਜ ਪੱਧਰ 'ਤੇ ਹੋਣ ਵਾਲੀ ਪ੍ਰਤੀਯੋਗਤਾ ਲਈ ਚੁਣੇ ਜਾਣ ਦੀ ਵਧਾਈ ਦਿੱਤੀ। ਇਸਦੇ ਨਾਲ ਹੀ ਉਹਨਾਂ ਵੱਲੋਂ ਇਸ ਨਾਲ ਸੰਬੰਧਿਤ ਅਧਿਆਪਕਾਂ ਅਮਨਪ੍ਰੀਤ ਅਤੇ ਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। Author: Malout Live