ਪਾਵਰਕਾਮ ਸੀ ਐੱਚ ਬੀ ਤੇ ਸੀ.ਐੱਚ.ਡਬਲਿਊ ਠੇਕਾ ਕਾਮਿਆਂ ਨੇ ਪਿੰਡਾਂ ਸ਼ਹਿਰਾਂ ਵਿਚ ਰੋਸ ਮਾਰਚ ਕਰ ਸਰਕਾਰ ਤੇ ਪਾਵਰਕਾਮ ਮਨੇਜਮੈੰਟ ਖਿਲਾਫ਼ ਕੀਤਾ ਭੰਡੀ ਪ੍ਰਚਾਰ
ਮਲੋਟ :- ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ/ਡਵੀਜ਼ਨ ਵਲੋਂ ਪਿੰਡਾਂ ਸ਼ਹਿਰਾਂ ਵਿਚ ਰੋਸ ਮਾਰਚ ਘਰ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ ਜੋ ਸੱਥਾਂ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੋਕਾਂ ਨਾਲ ਘਰ ਘਰ ਰੁਜ਼ਗਾਰ ਦੇਣ ਠੇਕਾ ਕਾਮਿਆਂ ਨੂੰ ਪੱਕੇ ਕਰਨ, ਤੇ ਹੋਰ ਅਨੇਕਾਂ ਵਾਅਦੇ ਕੀਤੇ ਸੀ ਪਰ ਕੈਪਟਨ ਸਰਕਾਰ ਨੇ ਇਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਤੇ ਡਵੀਜ਼ਨ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਨਿੱਜੀਕਰਨ ਦੇ ਹੱਲੇ ਨੂੰ ਤੇਜ਼ ਕਰਦੇ ਹੋਏ ਬਿਜਲੀ ਬਿੱਲ 2020-21 ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ । ਜਿਸ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਖੋਹ ਲਈਆਂ ਜਾਣਗੀਆਂ ਅਤੇ ਬਿਜਲੀ ਹੋਰ ਵੀ ਮਹਿੰਗੇ ਭਾਅ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਜੇਕਰ ਅੱਜ ਪਿੰਡਾਂ/ਸਹਿਰਾਂ ਵਿੱਚ ਬਿਜਲੀ ਸਪਲਾਈ ਬਹਾਲ ਨਾ ਹੋਣ ਦਾ ਸਭ ਤੋਂ ਵੱਡਾ ਕਰ ਨਿੱਜੀਕਰਨ ਅਤੇ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਬਿਜਲੀ ਬਹਾਲ ਨਹੀਂ ਹੋ ਪਾ ਰਹੀ ਅਤੇ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਠੇਕਾ ਕਾਮਿਆਂ ਨੂੰ ਕੰਮ ਤੇ ਰੱਖ ਉਨ੍ਹਾਂ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ ਅਤੇ ਕਰੰਟ ਲੱਗਣ ਕਾਰਨ ਹਾਦਸਾ ਹੋਣ ਤੇ ਕੋਈ ਵੀ ਮੁਆਵਜ਼ੇ ਦਾ ਪ੍ਰਬੰਧ ਨਹੀਂ ਕਰ ਰਹੀ ।
ਅੱਜ ਦੇ ਰੋਸ ਮਾਰਚ ਵਿਚ ਪਿੰਡਾਂ ਦੇ ਲੋਕਾਂ ਜਾਗਰੂਕ ਕੀਤਾ ਕਿ ਜੇਕਰ ਅੱਜ ਅਸੀਂ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦਾ ਕੋਈ ਵੀ ਸੋਮਾ ਖਾਲੀ ਨਹੀਂ ਰਹੇਗਾ। ਕਿਉਂਕਿ ਨਿੱਜੀਕਰਨ ਦੀ ਆੜ ਹੇਠ ਕੇੰਦਰ ਸਰਕਾਰ ਤੇ ਰਾਜ ਸਰਕਾਰਾਂ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਡੀਆਂ ਵੱਡੀਆਂ ਕੰਪਨੀਆਂ ਤੇ ਸਰਮਾਏਦਾਰਾਂ ਨੂੰ ਸਾਰੇ ਸਰਕਾਰੀ ਅਦਾਰੇ ਨੂੰ ਵੇਚਿਆ ਜਾ ਰਿਹਾ ਹੈ। ਅੱਜ ਸੀ ਐੱਚ ਬੀ ਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਨੇ ਖ਼ਪਤਕਾਰਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਨੌਜਵਾਨਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਅਤੇ ਕਿਸਾਨੀ ਅੰਦੋਲਨ ਦੇ ਨਾਲ ਨਾਲ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਦੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਅਤੇ ਪਾਵਰਕੌਮ ਦੇ ਉਪ ਸਕੱਤਰ ਆਈ ਆਰ ਵੱਲੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਕਾਮਿਆਂ ਦੀ ਗ਼ੈਰ ਹਾਜ਼ਰੀ ਲਗਾਉਣ ਦੇ ਪੱਤਰ ਜਾਰੀ ਕੀਤੇ ਗਏ ਜਿਸ ਦੀ ਜਥੇਬੰਦੀ ਵੱਲੋਂ ਨਿਖੇਧੀ ਕੀਤੀ ਗਈ ਤੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਕਾਮਿਆਂ ਦੀਆਂ ਮੰਗਾਂ ਦਾ ਹੱਲ ਤੁਰੰਤ ਕਰੇ ਅਤੇ ਸਮੂਹ ਠੇਕਾ ਕਾਮਿਆਂ ਪਾਵਰਕਾਮ ਸੀ.ਐੱਚ.ਬੀ ਤੇ ਸੀ.ਐੱਚ.ਡਬਲਿਊ ਠੇਕਾ ਕਾਮਿਆਂ ਦੇ ਚੱਲ ਰਹੇ ਸੰਘਰਸ਼ ਬਾਰੇ ਜਾਗਰੂਕ ਕਰਦਿਆਂ ਮਿਤੀ 3 ਜੂਨ ਨੂੰ ਪਟਿਆਲੇ ਧਰਨੇ ਵਿੱਚ ਸਮੂਹਲੀਅਤ ਕਰ ਹਮਾਇਤ ਕਰਨ ਦਾ ਸੱਦਾ ਦਿੱਤਾ ਗਿਆ ।