ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਲਖੀਮਪੁਰ ਖੀਰੀ ਦੀ ਵਾਪਰੀ ਘਟਨਾ ਦੇ ਸ਼ਿਕਾਰ ਹੋਏ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਸੰਬੰਧੀ ਦਿੱਤਾ ਐੱਸ.ਡੀ.ਐਮ ਨੂੰ ਮੰਗ ਪੱਤਰ

ਮਲੋਟ:- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਬੋਘ ਸਿੰਘ ਮਾਨਸਾ ਪੰਜਾਬ), ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਡਕੋਦਾ), ਕਿਰਤੀ ਕਿਸਾਨ ਯੂਨੀਅਨ, ਪੰਜਾਬ ਨਿਰਮਾਣ ਯੂਨੀਅਨ (ਮਜਦੂਰ ਯੂਨੀਅਨ ਦੇ ਅਹੁਦੇਦਾਰ ਸੁਖਮੰਦਰ ਸਿੰਘ ਕਾਰਜਕਾਰੀ ਬਲਾਕ ਪ੍ਰਧਾਨ ਪਿੰਡ ਹੁਸਨਰ, ਬਲਜਿੰਦਰ ਸਿੰਘ ਬਲਾਕ ਪ੍ਰੈੱਸ ਸਕੱਤਰ ਪਿੰਡ ਗੁਰੂਸਰ, ਅਵਤਾਰ ਸਿੰਘ ਬਲਾਕ ਪ੍ਰਧਾਨ ਪਿੰਡ ਦੂਹੇਵਾਲਾ,

ਬੂਟਾ ਸਿੰਘ ਸੀਨਿਅਰ ਜਿਲ੍ਹਾ ਮੀਤ ਪ੍ਰਧਾਨ ਪਿੰਡ ਦੂਹੇਵਾਲਾ, ਜਸਪਾਲ ਸਿੰਘ ਇਕਾਈ ਪ੍ਰਧਾਨ ਪਿੰਡ ਗਿੱਦੜਬਾਹਾ, ਜਗਮੀਤ ਸਿੰਘ ਬਲਾਕ ਪ੍ਰਧਾਨ ਪਿੰਡ ਕੋਟਲੀ ਅਬਲੂ, ਬਲਵੰਤ ਸਿੰਘ ਜਿਲ੍ਹਾ ਪ੍ਰਧਾਨ ਪਿੰਡ ਸ਼ੇਖ, ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਪਿੰਡ ਗਿਲਜੇਵਾਲਾ ਦੀ ਅਗਵਾਈ ਵਿੱਚ ਇਹ ਮੰਗ ਪੱਤਰ ਪਿੰਡ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵਿੱਚ ਜੋ ਕਿਸਾਨਾਂ ਉੱਪਰ ਗੱਡੀ ਚੜਾਉਣ ਅਤੇ ਗੋਲੀ ਚਲਾਉਣ ਦੀ ਘਟਨਾ ਵਾਪਰੀ ਸੀ ਉਸਦੇ ਸਾਰੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਦੋਸ਼ੀ ਮੰਤਰੀ ਤੋਂ ਅਸਤੀਫਾ ਲਿਆ ਜਾਵੇ ਅਤੇ ਉਕਤ ਦੁਰਘਟਨਾਂ ਦੇ ਸ਼ਿਕਾਰ ਹੋਏ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ । ਜਿਸ ਦੌਰਾਨ ਉਕਤ ਜੱਥੇਬੰਦੀਆਂ ਨੇ ਐੱਸ.ਡੀ.ਐਮ ਗਿੱਦੜਬਾਹਾ ਦੇ ਨਾਮ ਦਾ ਮੰਗ ਪੱਤਰ ਤਹਿਸੀਲਦਾਰ ਗਿੱਦੜਬਾਹਾ ਨੂੰ ਦਿੱਤਾ ਅਤੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ।