ਗੁਰਦੁਆਰਾ ਗੁਰੂ ਨਾਨਕ ਨਿਵਾਸ ਬਾਬਾ ਸ਼ਹੀਦਾਂ (ਪਿੰਡ ਮਲੋਟ) ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਰੰਘਰੇਟੇ ਗੁਰੂ ਕੇ ਬੇਟੇ ਗੁਰੂ ਪੰਥ ਦੇ ਪਹਿਲੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ, (ਬਾਬਾ ਸ਼ਹੀਦਾਂ) ਨੇੜੇ ਮਹਾਰਾਜਾ ਰਣਜੀਤ ਸਿੰਘ ਕਾਲਜ, ਪਿੰਡ ਮਲੋਟ ਵੱਲੋਂ ਸਾਧ ਸੰਗਤ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਰੰਘਰੇਟੇ ਗੁਰੂ ਕੇ ਬੇਟੇ ਗੁਰੂ ਪੰਥ ਦੇ ਪਹਿਲੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਸਥਾਨ ਛਾਉਣੀ ਨਿਹੰਗ ਸਿੰਘਾਂ ਪਿੰਡ ਮਲੋਟ ਗੁਰਦੁਆਰਾ ਗੁਰੂ ਨਾਨਕ ਨਿਵਾਸ ਬਾਬਾ ਸ਼ਹੀਦਾਂ ਵਿਖੇ 16 ਸਤੰਬਰ ਮੰਗਲਵਾਰ ਨੂੰ ਸਵੇਰੇ 7:00 ਵਜੇ ਤੋਂ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਮਲੋਟ ਪਿੰਡ ਤੋਂ ਬੁਰਜ ਸਿਧਵਾਂ, ਕੋਲਿਆਂ ਵਾਲੀ, ਮਲਕੇ ਕੀ ਢਾਬ, ਢਾਣੀ ਕੁੰਦਨ ਸਿੰਘ, ਭਾਈ ਕੇਰਾ, ਬਲੋਚ ਕੇਰਾ, ਸ਼ਾਮ ਖੇੜਾ, ਡੱਬਵਾਲੀ ਢਾਬ, ਕਰਮਗੜ੍ਹ ਅਤੇ ਕਰਮਗੜ੍ਹ ਢਾਣੀਆਂ ਆਦਿ ਪਿੰਡਾਂ ਦੀ ਪਰਿਕਰਮਾ ਕਰਦੇ ਹੋਏ ਸ਼ਾਮ ਨੂੰ ਵਾਪਿਸ ਗੁਰਦੁਆਰਾ ਸਾਹਿਬ ਪਹੁੰਚੇਗਾ।

ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਨਗਰ ਕੀਰਤਨ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਸ਼ਾਮਿਲ ਹੋਣ। 18 ਸਤੰਬਰ, 19 ਸਤੰਬਰ ਨੂੰ ਰਾਤ ਦੇ ਦੀਵਾਨ ਸ਼ਾਮ 7:00 ਵਜੇ ਤੋ 10:00 ਵਜੇ ਤੱਕ ਸਜਾਏ ਜਾਣਗੇ। ਅੰਮ੍ਰਿਤ ਸੰਚਾਰ 19 ਸਤੰਬਰ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਤੋਂ 11:00 ਵਜੇ ਹੋਵੇਗਾ ਅਤੇ ਘੋੜ ਦੌੜਾਂ 1:00 ਵਜੇ ਤੋਂ ਬਾਅਦ ਸ਼ੁਰੂ ਹੋਣਗੀਆਂ। 20 ਸਤੰਬਰ ਸ਼ਨੀਵਾਰ ਨੂੰ ਗੁਰਬਾਣੀ ਦੇ ਭੋਗ ਸਵੇਰੇ 10:00 ਵਜੇ ਪਾਏ ਜਾਣਗੇ। ਭੋਗ ਤੋਂ ਉਪਰੰਤ ਬਾਅਦ ਦੀਵਾਨ ਸ਼ੁਰੂ ਹੋਣਗੇ। ਜਿਸ ਵਿੱਚ ਸੰਤ, ਮਹਾਂਪੁਰਸ਼ ਸ਼ਾਮਿਲ ਹੋਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ, (ਬਾਬਾ ਸ਼ਹੀਦਾਂ) ਨੇੜੇ ਮਹਾਰਾਜਾ ਰਣਜੀਤ ਸਿੰਘ ਕਾਲਜ, ਪਿੰਡ ਮਲੋਟ ਵੱਲੋਂ ਸਾਧ ਸੰਗਤ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ। 

Author : Malout Live