ਕਾਲਜ ਦੀ ਲੈਬ ’ਚ ਕੰਪਿਊਟਰ ਲੈਬ ਸਹਾਇਕ ਵਲੋਂ ਖੁਦਕੁਸ਼ੀ ਦੇ ਮਾਮਲੇ 'ਚ 6 ਵਿਰੁੱਧ ਮਾਮਲਾ ਦਰਜ

ਮਲੋਟ:- ਮਲੋਟ ਦੇ ਕਾਲਜ ਅੰਦਰ ਲੈਬ ਸਹਾਇਕ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕਸ਼ੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਕਾਲਜ ਦੇ ਮੌਜੂਦਾ ਅਤੇ ਸਾਬਕਾ ਪ੍ਰਿੰਸੀਪਲਾਂ ਸਮੇਤ 6 ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਵੀਰਵਾਰ ਨੂੰ ਲੈਬ ਸਹਾਇਕ ਮੰਗਤ ਰਾਮ ਪੁੱਤਰ ਢੋਲੂ ਰਾਮ ਨੇ ਕਾਲਜ ਦੇ ਅਹਾਤੇ ਅੰਦਰ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਸਨ, ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਸੀ। ਸ਼ਨੀਵਾਰ ਨੂੰ ਬਠਿੰਡਾਂ ’ਚ ਦਾਖਲ ਮੰਗਤ ਰਾਮ ਦੀ ਮੌਤ ਹੋ ਗਈ ਸੀ। ਇਸ ਮੌਕੇ ਮ੍ਰਿਤਕ ਦੀ ਮਾਤਾ ਪ੍ਰੇਮ ਅਤੇ ਪਤਨੀ ਵਲੋਂ ਦੋਸ਼ ਲਾਇਆ ਜਾ ਰਿਹਾ ਸੀ ਕਿ ਕਾਲਜ ਸਟਾਫ ਦੇ ਕੁਝ ਲੋਕਾਂ ਵਲੋਂ ਮ੍ਰਿਤਕ ’ਤੇ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।