ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਰਾਮਦੇਵ ਮਲੋਟ ਦੇ ਵਿਦਿਆਰਥੀ ਹਰਸ਼ ਕੁਮਾਰ ਨੇ ਨਵੋਦਿਆ ਵਿੱਦਿਆਲਾ ਪ੍ਰੀਖਿਆ 2025 ਦਾ ਪੇਪਰ ਕੀਤਾ ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਰਾਮਦੇਵ ਮਲੋਟ ਦੇ ਵਿਦਿਆਰਥੀ ਹਰਸ਼ ਕੁਮਾਰ ਸਪੁੱਤਰ ਸ਼੍ਰੀ ਵਿੱਕੀ ਖਟਕ ਨੇ ਨਵੋਦਿਆ ਵਿੱਦਿਆਲਾ ਪ੍ਰੀਖਿਆ 2025 ਦਾ ਪੇਪਰ ਪਾਸ ਕੀਤਾ।

ਮਲੋਟ : ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਰਾਮਦੇਵ ਮਲੋਟ ਦੇ ਵਿਦਿਆਰਥੀ ਹਰਸ਼ ਕੁਮਾਰ ਸਪੁੱਤਰ ਸ਼੍ਰੀ ਵਿੱਕੀ ਖਟਕ ਨੇ ਨਵੋਦਿਆ ਵਿੱਦਿਆਲਾ ਪ੍ਰੀਖਿਆ 2025 ਦਾ ਪੇਪਰ ਪਾਸ ਕੀਤਾ। ਹਰਸ਼ ਕੁਮਾਰ ਦੀ ਇਹ ਮਾਣਮੱਤੀ ਪ੍ਰਾਪਤੀ ਮਾਪੇ, ਅਧਿਆਪਕਾਂ ਅਤੇ ਸਮਾਜ ਲਈ ਮਾਣ ਦੀ ਗੱਲ ਹੈ।

ਇਸ ਮੌਕੇ ਬੀ.ਪੀ.ਈ.ਓ ਸ਼੍ਰੀ ਯਸ਼ਪਾਲ ਸਿੰਘ, ਸੀ.ਐਚ.ਟੀ ਸ੍ਰੀਮਤੀ ਸੁਸ਼ੀਲ ਰਾਣੀ ਅਤੇ ਕਲਾਸ ਇੰਚਾਰਜ ਸ੍ਰੀਮਤੀ ਵੀਰ ਆਸ਼ਾ, ਰਹਿਸ਼ ਖਟਕ ਨੇ ਅਰਸ਼ ਕੁਮਾਰ ਨੂੰ ਵਧਾਈ ਦਿੰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Author : Malout Live