ਐਥਲਟਿਕਸ ਟੂਰਨਾਮੈਂਟ ਵਿੱਚ ਜੀ.ਐਨ.ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਮਲੋਟ :- ਜੋਨ ਲੰਬੀ ਦੇ ਜੋਨਲ ਟੂਰਨਾਮੈਂਟ ਐਥਲਟਿਕਸ ਗੁਰੂ ਗੋਬਿੰਦ ਸਿੰਘ ਮਲਟੀਪਰਪਜ਼ ਸਟੇਡੀਅਮ ਬਾਦਲ ਵਿਖੇ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਜੀ.ਐਨ.ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮੰਨੀਆ ਦੇ ਵਿਦਿਅਰਥੀਆ ਵੀ ਭਾਗ ਲੈ ਕੇ 35 ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ.ਪੀ.ਈ. ਲਖਵੀਰ ਸਿੰਘ ਬਰਾੜ ਨੇ ਦੱਸਿਆ ਕਿ ਵਿਦਿਆਰਥੀਆ ਨੇ ਵੱਖ ਵੱਖ ਈਵੈਂਟਾ ਵਿਚ ਭਾਗ ਲੈਦੇ ਹੋਏ 18 ਗੋਲਡ ਮੈਡਲ, 11 ਸਿਲਵਰ, ਅਤੇ 6 ਬਰੋਨਜ ਪ੍ਰਾਪਤ ਕਰਕੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰੰਬਧਕ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਸੰਦੂ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ  ਬਿਮਲ ਭਠੇਜਾ ਨੇ ਲਖਵੀਰ ਸਿੰਘ ਤੇ ਵਿਦਿਅਰਥੀਆ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਅਰਥੀਆ ਦੇ ਮਾਪੇ ਮੌਜੂਦ ਸਨ। ਉਨ੍ਹਾਂ ਨੇ ਵਿਦਿਅਰਥੀਆ ਨੂੰ ਹੋਰ ਤਰੱਕੀਆ ਪ੍ਰਾਪਤ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ,