ਬਲਾਕ ਚੱਕ ਸ਼ੇਰੇਵਾਲਾ ਵਿਖੇ ਮਨਾਇਆ ਗਿਆ ਟੀਕਾਕਰਨ ਅਤੇ ਮਮਤਾ ਦਿਵਸ

ਸ੍ਰੀ ਮੁਕਤਸਰ ਸਾਹਿਬ: ਸਿਵਲ ਸਰਜਨ ਡਾ. ਐਚ.ਐਨ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਜਾਗਿ੍ਰਤੀ ਚੰਦਰ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਬਲਾਕ ਚੱਕ ਸ਼ੇਰੇਵਾਲਾ ਵਿਖੇ ਵੱਖ-2 ਪਿੰਡਾ ਵਿਚ ਡਾ. ਕਿਰਨਦੀਪ ਕੌਰ ਐਸ.ਐਮ.ਓ ਚੱਕ ਸ਼ੇਰੇਵਾਲਾ ਦੀ ਅਗਵਾਈ ਹੇਠ ਹਫਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ ਮਨਾਇਆ ਗਿਆ। ਇਸ ਮੋਕੇ ਗਰਭਵਤੀ ਔਰਤਾ ਨੂੰ ਧੁਨਕਵਾ ਰੋਗ ਅਤੇ ਛੋਟੇ ਬੱਚਿਆ ਨੂੰ ਮਾਰੂ ਰੋਗਾ ਤੋ ਬਚਾਓ ਲਈ ਟੀਕੇ ਲਗਾਏ ਗਏ। ਇਸ ਤੋ ਇਲਾਵਾ ਲੋੜ ਅਨੁਸਾਰ ਗਰਭਵਤੀ ਔਰਤਾ ਦੀ ਖੂਨ ਦੀ ਜਾਂਚ ਕੀਤੀ ਗਈ ਅਤੇ ਖੂਨ ਦੀ ਘਾਟ ਪੂਰੀ ਕਰਨ ਲਈ ਆਇਰਨ, ਫੋਲਿਕ ਐਸਿਡ ਅਤੇ ਕੈਲਸੀਅਮ ਦੀਆ ਗੋਲੀਆ ਦਿੱਤੀਆ ਗਈਆ। ਇਸ ਮੋਕੇ ਤੇ ਡਾ. ਵਰੁਣ ਵਰਮਾ ਨੋਡਲ ਅਫਸਰ ਨੇ ਟੀਕਾਕਰਨ ਕਰਵਾਉਣ ਲਈ ਆਈਆ ਗਰਭਵਤੀ ਔਰਤਾ ਅਤੇ ਛੋਟੇ ਬੱਚਿਆ ਦੀਆ ਮਾਂਵਾ ਨੂੰ ਕਰੋਨਾ ਮਹਾਮਾਰੀ ਦੋਰਾਨ ਖਾਸ ਤੋਰ ਤੇ ਸੁਚੇਤ ਰਹਿਣ ਲਈ ਜਾਣਕਾਰੀ ਦਿੱਤੀ। ਉਹਨਾ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪ੍ਰਸਾਸਨ ਦੀਆ ਅਣਥੱਕ ਕੋਸਿਸਾ ਸਦਕਾ ਪਿਛਲੇ ਕੁਝ ਦਿਨਾਂ ਦੋਰਾਨ ਕਰੋਨਾ ਕੇਸਾ ਵਿਚ ਕਮੀ ਆਈ ਹੈ। ਪਰੰਤੂ ਅਜੇ ਵੀ ਆਮ ਲੋਕਾ ਨੂੰ ਬਹੁਤ ਜਾਗਰੂਕ ਰਹਿਣ ਦੀ ਜਰੂਰਤ ਹੈ। ਕਿਉਕਿ ਲਾਪਰਵਾਹੀ ਹੀ ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਹੈ। ਬਜੁਰਗ ਅਤੇ ਛੋਟੇ ਬੱਚੇ ਬਹੁਤ ਜਲਦੀ ਇਸ ਬਿਮਾਰੀ ਦੀ ਸਿਕਾਰ ਹੋ ਜਾਂਦੇ ਹਨ। ਇਸ ਲਈ ਕੋਈ ਵੀ ਲੱਛਣ ਆਉਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਗੁਰਚਰਨ ਸਿੰਘ ਬੀ.ਈ.ਈ ਨੇ ਦੱਸਿਆ ਕਿ ਬਲਾਕ ਚੱਕ ਸ਼ੇਰੇਵਾਲਾ ਅਧੀਨ 29 ਸਬ ਸੈਟਰਾਂ ਵਿਚ ਹਰੇਕ ਬੁੱਧਵਾਰ ਵੱਖ-2 ਪਿੰਡਾ ਵਿਚ ਗਰਭਵਤੀ ਔਰਤਾ ਅਤੇ ਬੱਚਿਆ ਨੂੰ ਮਾਰੂ ਬਿਮਾਰੀਆ ਤੋ ਬਚਾਉਣ ਲਈ ਉਹਨਾ ਦੀ ਰਜਿਸਟਰੇਸਨ ਕਰਨ ਉਪਰੰਤ ਉਹਨਾ ਦਾ ਟੀਕਾਕਰਨ ਕੀਤਾ ਜਾਦਾ ਹੈ।