CBI ਅਧਿਕਾਰੀ ਦੱਸ ਕੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਹਿਲਾ ਨਾਲ ਮਾਰੀ ਕਰੋੜਾਂ ਰੁਪਏ ਦੀ ਠੱਗੀ, ਸਾਈਬਰ ਕ੍ਰਾਈਮ 'ਚ ਪਰਚਾ ਦਰਜ
ਸ਼੍ਰੀ ਮੁਕਤਸਰ ਸਾਹਿਬ ਦੀ ਇਕ ਮਹਿਲਾ ਨਾਲ ਅਨੋਖੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਮੁਕਤਸਰ ਸਾਹਿਬ ਦੀ ਬਾਵਾ ਕਾਲੋਨੀ ਦੀ ਰਹਿਣ ਵਾਲੀ ਕੁਸੂਮ ਦੂਮੜਾ ਨਾਮਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਆਪਣੇ ਆਪ ਨੂੰ ਸੀ.ਬੀ.ਆਈ ਅਧਿਕਾਰੀ ਦੱਸ ਕੇ ਠੱਗਾਂ ਨੇ ਮਹਿਲਾ ਨੂੰ ਮਨੋਵਿਗਿਆਨਿਕ ਦਬਾਅ ਰਾਹੀਂ ਫਸਾ ਕੇ 1 ਕਰੋੜ 27 ਲੱਖ ਰੁਪਏ ਠੱਗ ਲਏ। ਸ੍ਰੀ ਮੁਕਤਸਰ ਸਾਹਿਬ ਦੇ ਸਾਈਬਰ ਅਪਰਾਧ ਥਾਣੇ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ IPC ਦੀਆਂ ਵੱਖ-ਵੱਖ ਧਾਰਾਵਾਂ, ਆਈ.ਟੀ ਐਕਟ ਅਤੇ ਠੱਗੀ ਦੇ ਦੇਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੀ ਇਕ ਮਹਿਲਾ ਨਾਲ ਅਨੋਖੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਆਪ ਨੂੰ ਸੀ.ਬੀ.ਆਈ ਅਧਿਕਾਰੀ ਦੱਸ ਕੇ ਠੱਗਾਂ ਨੇ ਮਹਿਲਾ ਨੂੰ ਮਨੋਵਿਗਿਆਨਿਕ ਦਬਾਅ ਰਾਹੀਂ ਫਸਾ ਕੇ 1 ਕਰੋੜ 27 ਲੱਖ ਰੁਪਏ ਠੱਗ ਲਏ। ਸ੍ਰੀ ਮੁਕਤਸਰ ਸਾਹਿਬ ਦੀ ਬਾਵਾ ਕਾਲੋਨੀ ਦੀ ਰਹਿਣ ਵਾਲੀ ਕੁਸੂਮ ਦੂਮੜਾ ਨਾਮਕ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 22 ਜੂਨ 2025 ਨੂੰ ਉਸ ਦੇ ਮੋਬਾਇਲ 'ਤੇ ਇਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਸੀ.ਬੀ.ਆਈ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਮਹਿਲਾ ਦੇ ਨਾਂ 'ਤੇ ਨੰਬਰ ਮੁੰਬਈ ਵਿੱਚ ਰਜਿਸਟਰਡ ਹੈ, ਜਿਸ ਰਾਹੀਂ ਅਸ਼ਲੀਲ ਵੀਡੀਓ ਅਤੇ ਮੈਸੇਜ ਭੇਜੇ ਜਾ ਰਹੇ ਹਨ। ਠੱਗ ਨੇ ਦਾਅਵਾ ਕੀਤਾ ਕਿ ਮਹਿਲਾ ਖਿਲਾਫ਼ ਮੁੰਬਈ 'ਚ ਮਨੀ ਲੌਂਡਰਿੰਗ ਸਮੇਤ 27 ਮੁਕੱਦਮੇ ਦਰਜ ਹਨ। ਉਸ ਨੇ ਇਹ ਵੀ ਕਿਹਾ ਕਿ ਸ਼ਿਕਾਇਤ ਨੰਬਰ MH5621/0225 ਤਹਿਤ ਮਹਿਲਾ ਨੂੰ ਮੁੰਬਈ ਪੁਲਿਸ ਅਤੇ ਸੀ.ਬੀ.ਆਈ ਰਾਹੀਂ ਫੜਿਆ ਜਾ ਸਕਦਾ ਹੈ।
ਮਹਿਲਾ ਨੂੰ ਵੀਡੀਓ ਕਾਲ ਰਾਹੀਂ ਡਰਾ ਕੇ ਇਹ ਤੱਕ ਕਿਹਾ ਗਿਆ ਕਿ ਜੇ ਕਿਸੇ ਨੂੰ ਦੱਸਿਆ ਜਾਂ ਘਰ ਤੋਂ ਬਾਹਰ ਗਈ ਤਾਂ ਪੂਰੇ ਪਰਿਵਾਰ ਨੂੰ ਕੇਸ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਕਈ ਵਾਰੀ ਵੱਖ-ਵੱਖ ਨੰਬਰਾਂ ਤੋਂ ਕਾਲਾਂ ਕਰਕੇ ਠੱਗ ਨੇ ਮਹਿਲਾ ਨੂੰ ਡਰਾਉਣ ਅਤੇ ਦਬਾਅ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮਹਿਲਾ ਨੂੰ ਆਗਿਆ ਦਿੱਤੀ ਕਿ ਉਹ ਆਪਣਾ ਪੈਸਾ ਆਪਣੇ ਹੀ ਨਾਂ 'ਤੇ ਬਣੇ ਹੋਏ ਫਰਜ਼ੀ ਖਾਤਿਆਂ ਵਿੱਚ ਟਰਾਂਸਫਰ ਕਰੇ ਤਾਂ ਜੋ ਉਨ੍ਹਾਂ ਦੀ ਜਾਂਚ ਹੋ ਸਕੇ। ਮਹਿਲਾ ਨੇ ਇਹ ਵਿਸ਼ਵਾਸ ਕਰਕੇ 23 ਜੂਨ ਤੋਂ 27 ਜੂਨ ਤੱਕ ਵੱਖ-ਵੱਖ ਵਾਰੀ ਕਰਕੇ ₹1,27,50,000 ਰੁਪਏ ਠੱਗ ਵੱਲੋਂ ਦਿੱਤੇ ਗਏ ਖਾਤਾ ਨੰਬਰ XXXXXXXX1762 ਤੇ ਭੇਜ ਦਿੱਤੇ। ਜਦੋਂ ਮਹਿਲਾ ਨੂੰ ਸ਼ੱਕ ਹੋਇਆ ਤਾਂ ਉਸ ਨੇ ਅਸਲ ਗੱਲ ਦੀ ਪੁਸ਼ਟੀ ਲਈ ਪੁਲਿਸ ਦੀ ਸਹਾਇਤਾ ਲਈ ਅਰਜ਼ੀ ਦਿੱਤੀ । ਹੁਣ ਸ੍ਰੀ ਮੁਕਤਸਰ ਸਾਹਿਬ ਦੇ ਸਾਈਬਰ ਅਪਰਾਧ ਥਾਣੇ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ IPC ਦੀਆਂ ਵੱਖ-ਵੱਖ ਧਾਰਾਵਾਂ, ਆਈ.ਟੀ ਐਕਟ ਅਤੇ ਠੱਗੀ ਦੇ ਦੇਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਸਾਈਬਰ ਸੈੱਲ ਮੁਤਾਬਿਕ ਇਹ ਮਾਮਲਾ ਬਹੁਤ ਵੱਡੀ ਠੱਗੀ ਦੀ ਸਾਜ਼ਿਸ਼ ਹੈ। ਜਿਸ ਵਿੱਚ ਵਿਦੇਸ਼ੀ ਨੰਬਰਾਂ ਅਤੇ ਡਰਾਉਣੀ ਮਾਨਸਿਕ ਦਬਾਅ ਰਾਹੀਂ ਮਹਿਲਾ ਨੂੰ ਫਸਾਇਆ ਗਿਆ। ਵੀਡੀਓ ਕਾਲ, ਫਰਜ਼ੀ ਦਸਤਾਵੇਜ਼, ਅਸਲੀਅਤ ਵਰਗੀ ਬੋਲਚਾਲ ਅਤੇ ਪਰਿਵਾਰ ਨੂੰ ਕੇਸ ਵਿੱਚ ਫਸਾਉਣ ਦੀ ਚਿਤਾਵਨੀ ਦੇ ਕੇ ਪੂਰੀ ਰਕਮ ਹਥਿਆਈ ਗਈ।
Author : Malout Live