ਝੋਨੇ ਦੀ ਪਰਾਲੀ ਪ੍ਰਬੰਧਨ ਦੇ ਵਿਸ਼ੇ ਨੂੰ ਲੈ ਕੇ ਕੰਬਾਇਨ ਮਾਲਕਾਂ ਨਾਲ ਕੀਤੀ ਮੀਟਿੰਗ

ਝੋਨੇ ਦੀ ਪਰਾਲੀ ਪ੍ਰਬੰਧਨ ਦੇ ਵਿਸ਼ੇ ਨੂੰ ਲੈ ਕੇ ਪਿੰਡਾਂ ਵਿੱਚ ਜਾ ਕੇ ਡਾ. ਰਾਧਾ ਰਾਣੀ (ਬਲਾਕ ਅਫ਼ਸਰ ਮਲੋਟ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੰਬਾਇਨ ਮਾਲਕਾਂ ਨਾਲ ਮੀਟਿੰਗ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਝੋਨੇ ਦੀ ਪਰਾਲੀ ਪ੍ਰਬੰਧਨ ਦੇ ਵਿਸ਼ੇ ਨੂੰ ਲੈ ਕੇ ਪਿੰਡਾਂ ਵਿੱਚ ਜਾ ਕੇ ਡਾ. ਰਾਧਾ ਰਾਣੀ (ਬਲਾਕ ਅਫ਼ਸਰ ਮਲੋਟ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੰਬਾਇਨ ਮਾਲਕਾਂ ਨਾਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਵੱਧ ਨਮੀ ਵਾਲਾ ਝੋਨਾ ਅਤੇ ਬਿਨਾਂ ਐੱਸ.ਐਮ.ਐੱਸ ਤੋਂ ਕੰਬਾਇਨ ਨਾਲ ਵੱਢਣ ਤੋਂ ਗੁਰੇਜ ਕਰਨ ਲਈ ਕਿਹਾ। ਇਹ ਮੀਟਿੰਗ ਸਰਪੰਚ ਤੇ ਪੰਚਾਂ ਦੀ ਹਾਜ਼ਰੀ ਵਿੱਚ ਕਰਵਾਈ। ਇਸ ਮੌਕੇ ਗੁਰਬਾਜ ਸਿੰਘ ਏ.ਟੀ.ਐਮ ਅਤੇ ਰਾਜੀਵ ਕੰਬੋਜ ਏ.ਐੱਸ.ਆਈ ਹਾਜ਼ਿਰ ਸਨ।

Author : Malout Live