ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ 21, 22, 23 ਫਰਵਰੀ ਨੂੰ
ਟੂਰਨਾਮੈਂਟ ਮਿਤੀ 21, 22, 23 ਫਰਵਰੀ ਨੂੰ ਖੇਡ ਗਰਾਊਂਡ ਪਿੰਡ ਸੰਗੂਧੌਣ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਖੇਡ ਮੁਕਾਬਲੇ ਦੀ ਐਂਟਰੀ ਫੀਸ ਬਿਲਕੁੱਲ ਮੁਫ਼ਤ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ਼ੂਟਿੰਗ ਵਾਲੀਬਾਲ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਰ ਪਿੰਡ ਦੇ ਨੌਜਵਾਨਾਂ ਨੂੰ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੁੱਲਾ ਸੱਦਾ ਹੈ। ਇਹ ਟੂਰਨਾਮੈਂਟ ਮਿਤੀ 21, 22, 23 ਫਰਵਰੀ ਨੂੰ ਖੇਡ ਗਰਾਊਂਡ ਪਿੰਡ ਸੰਗੂਧੌਣ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਖੇਡ ਮੁਕਾਬਲੇ ਦੀ ਐਂਟਰੀ ਫੀਸ ਬਿਲਕੁੱਲ ਮੁਫ਼ਤ ਹੈ।
ਇਸ ਦੀ ਰਜਿਸਟ੍ਰੇਸ਼ਨ ਦੇ ਲਈ ਮੋਬਾਇਲ ਨੰਬਰ 90418-60233, 8053-70482, 80543-29006 ਤੇ ਸੰਪਰਕ ਕਰ ਸਕਦੇ ਹੋ। ਟੂਰਨਾਮੈਂਟ ਦੌਰਾਨ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਪਹਿਲਾ ਇਨਾਮ 25000 ਸਮੇਤ ਟਰਾਫੀ, ਦੂਸਰਾ ਇਨਾਮ 15000 ਸਮੇਤ ਟਰਾਫੀ, ਤੀਸਰਾ ਇਨਾਮ 10000 ਸਮੇਤ ਟਰਾਫੀ, ਚੌਥਾ ਇਨਾਮ 6000 ਸਮੇਤ ਟਰਾਫੀ, ਪੰਜਵਾਂ ਇਨਾਮ 5000 ਸਮੇਤ ਟਰਾਫੀ ਅਤੇ ਛੇਵਾਂ ਇਨਾਮ 4000 ਸਮੇਤ ਟਰਾਫੀ ਦਿੱਤਾ ਜਾਵੇਗਾ। ਟੂਰਨਾਮੈਂਟ ਵਿੱਚ ਆਉਣ ਵਾਲੇ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਸਿੱਪੀ ਗਿੱਲ, ਹਰਸਿਮਰਨ ਕੰਗ ਅਤੇ ਗਗਨ ਕੋਕਰੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾਵੇਗਾ।
Author : Malout Live