ਸਰਕਾਰੀ ਹਸਪਤਾਲ, ਮਲੋਟ ਵੱਲੋਂ 18 ਮਈ ਨੂੰ ਲਗਾਇਆ ਜਾਵੇਗਾ ਹਰ ਤਰ੍ਹਾਂ ਦੇ ਸਰੀਰਕ ਰੋਗਾਂ ਦੇ ਸੰਬੰਧੀ ਫਰੀ ਚੈਕਅੱਪ ਕੈਂਪ

ਸਰਕਾਰੀ ਹਸਪਤਾਲ, ਮਲੋਟ ਵੱਲੋਂ ਹਰ ਤਰ੍ਹਾਂ ਦੇ ਸਰੀਰਕ ਰੋਗਾਂ ਦੇ ਸੰਬੰਧੀ ਫਰੀ ਚੈਕਅਪ ਕੈਂਪ 18 ਮਈ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਰੋਜ਼ ਪਬਲਿਕ ਸਕੂਲ ਬਾਬਾ ਦੀਪ ਸਿੰਘ ਨਗਰ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ।

ਮਲੋਟ : ਸਰਕਾਰੀ ਹਸਪਤਾਲ, ਮਲੋਟ ਵੱਲੋਂ ਹਰ ਤਰ੍ਹਾਂ ਦੇ ਸਰੀਰਕ ਰੋਗਾਂ ਦੇ ਸੰਬੰਧੀ ਫਰੀ ਚੈਕਅਪ ਕੈਂਪ 18 ਮਈ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਰੋਜ਼ ਪਬਲਿਕ ਸਕੂਲ ਬਾਬਾ ਦੀਪ ਸਿੰਘ ਨਗਰ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਡਾ. ਸੁਨੀਲ ਬਾਂਸਲ ਐੱਸ.ਐਮ.ਓ ਸਿਵਲ ਹਸਪਤਾਲ ਮਲੋਟ, ਡਾ. ਅਕ੍ਰਿਤੀ ਲੂਣਾ MO, ਸਿਵਲ ਹਸਪਤਾਲ ਮਲੋਟ, ਡਾ. ਅੰਕੁਸ਼ MO ਸਿਵਲ ਹਸਪਤਾਲ ਮਲੋਟ ਵੱਲੋਂ ਮਰੀਜ਼ਾ ਦਾ ਚੈਕਅੱਪ ਕੀਤਾ ਜਾਵੇਗਾ।

ਚੈਕਅੱਪ ਦੌਰਾਨ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਮਰੀਜ਼ ਆਪਣੀ ਪੁਰਾਣੀਆਂ ਰਿਪੋਰਟਾਂ ਨਾਲ ਲੈ ਕੇ ਆਉਣ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਮਲੋਟ, ਰਾਜ ਵਾਟਸ (ਰੀਜਨਲ ਸੈਕੇਟਰੀ ਸੰਸਕਾਰ, ਪੰਜਾਬ), ਧਰਮਪਾਲ ਗੁੰਬਰ (ਪ੍ਰਧਾਨ) 94170-76926, ਰਾਜਿੰਦਰ ਨਾਗਪਾਲ (ਸੈਕੇਟਰੀ) 98760-65285, ਸੋਹਨ ਲਾਲ ਗੁੰਬਰ (ਖਜਾਨਚੀ), ਮਨੋਜ ਅਸੀਜਾ (ਪ੍ਰੋਜੈਕਟਇੰਚਾਰਜ) 98881-11330 ਦਾ ਵਿਸ਼ੇਸ ਸਹਿਯੋਗ ਰਹੇਗਾ।

Author : Malout Live