ਡੀ.ਏ.ਵੀ ਕਾਲਜ, ਮਲੋਟ ਵਿਖੇ ਵੋਟ ਸੰਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ
ਮਲੋਟ:- ਡੀ.ਏ.ਵੀ. ਕਾਲਜ, ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਵਿੱਚ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ-ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ ਦੀ ਪ੍ਰੇਰਣਾ ਨਾਲ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਵੋਟ ਸੰਬੰਧੀ ਜਾਗਰੂਕਤਾ ਲਈ ਇਕ ਲੈਕਚਰ ਕਰਵਾਇਆ ਗਿਆ। ਭਾਰਤ ਸਰਕਾਰ ਵਲੋਂ ਚਲਾਈ ਗਈ ਮੁਹਿੰਮ SWEEP ਦੇ ਅਧੀਨ 18 ਸਾਲ ਤੋਂ ਵੱਧ ਵਿਦਿਆਰਥੀਆਂ ਲਈ ਵੋਟ ਬਨਾਉਣ, ਵੋਟ ਦੀ ਵਰਤੋਂ ਅਤੇ ਵੋਟ ਦੇ ਮਹੱਤਵ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ।
ਇਸ ਦੇ ਤਹਿਤ ਹੀ ਕਾਲਜ ਵਿਖੇ ਮੈਡਮ ਨੀਲਮ ਭਾਰਦਵਾਜ ਵੱਲੋਂ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਲੋਕਤੰਤਰ ਨੂੰ ਸਫ਼ਲ ਬਨਾਉਣ ਲਈ ਵੋਟ ਦੇ ਮਹੱਤਵ ਬਾਰੇ ਵਲੰਟੀਅਰਾਂ ਨੂੰ ਜਾਣੂੰ ਕਰਵਾਇਆ ਗਿਆ। ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ-ਡਾ. ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ SWEEP ਮੁਹਿੰਮ ਬਾਰੇ ਜਾਣ-ਪਛਾਣ ਕਰਵਾਈ। ਉਹਨਾਂ ਨੇ ਇਹ ਵੀ ਦੱਸਿਆ ਕਿ ਵੋਟ ਪਾਉਣਾ ਸੰਵਿਧਾਨਕ ਤੌਰ ਤੇ ਸਾਡਾ ਰਾਜਨੀਤਿਕ ਹੱਕ ਹੈ। ਅਖੀਰ ਵਿੱਚ ਡਾ. ਜਸਬੀਰ ਕੌਰ ਨੇ ਮੈਡਮ ਨੀਲਮ ਭਾਰਦਵਾਜ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀਮਤੀ ਇਕਬਾਲ ਕੌਰ ਅਤੇ ਮੈਡਮ ਹਸਨਪ੍ਰੀਤ ਕੌਰ ਵੀ ਸ਼ਾਮਲ ਸਨ।