ਬਿਮਾਰ ਅਤੇ ਅਪਾਹਿਜ਼ ਲੋਕਾਂ ਦੀ ਸਹੂਲਤ ਲਈ ਮੈਡਮ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਵੱਲੋਂ ਤੁਰੰਤ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਰਜਿਸਟਰੀ

ਪਿਛਲੇ ਦਿਨੀਂ ਨਾਇਬ ਤਹਿਸੀਲਦਾਰ ਮਲੋਟ ਵਜੋਂ ਚਾਰਜ ਸੰਭਾਲ ਚੁੱਕੇ ਮੈਡਮ ਰੁਪਿੰਦਰ ਦੇ ਵਿਲੱਖਣ ਕੰਮਾਂ ਕਰਕੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਕਿਉਂਕਿ ਦਫ਼ਤਰ ਵਿਖੇ ਵਸੀਕਾ ਰਜਿਸਟਰਡ ਕਰਵਾਉਣ ਆਉਣ ਸਮੇਂ ਪਬਲਿਕ ਦੇ ਨੁਮਾਇੰਦਿਆਂ ਵਿੱਚ ਜ਼ਮੀਨ ਖਰੀਦਣ ਜਾਂ ਫਿਰ ਵੇਚਣ ਵਾਲਾ ਵਿਅਕਤੀ ਕਈ ਵਾਰ ਬਿਮਾਰ ਜਾਂ ਸਰੀਰਿਕ ਤੌਰ ਤੇ ਅਪਾਹਿਜ਼ ਹੁੰਦਾ ਹੈ ਤਾਂ ਮੈਡਮ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਵੱਲੋਂ ਪਹਿਲ ਦੇ ਆਧਾਰ ਤੇ ਹੇਠਾਂ ਆ ਕੇ ਤੁਰੰਤ ਉਨ੍ਹਾਂ ਦੀ ਰਜਿਸਟਰੀ ਕੀਤੀ ਜਾਂਦੀ ਹੈ।

ਮਲੋਟ : ਪਿਛਲੇ ਦਿਨੀਂ ਨਾਇਬ ਤਹਿਸੀਲਦਾਰ ਮਲੋਟ ਵਜੋਂ ਚਾਰਜ ਸੰਭਾਲ ਚੁੱਕੇ ਮੈਡਮ ਰੁਪਿੰਦਰ ਦੇ ਵਿਲੱਖਣ ਕੰਮਾਂ ਕਰਕੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਕਿਉਂਕਿ ਦਫ਼ਤਰ ਵਿਖੇ ਵਸੀਕਾ ਰਜਿਸਟਰਡ ਕਰਵਾਉਣ ਆਉਣ ਸਮੇਂ ਪਬਲਿਕ ਦੇ ਨੁਮਾਇੰਦਿਆਂ ਵਿੱਚ ਜ਼ਮੀਨ ਖਰੀਦਣ ਜਾਂ ਫਿਰ ਵੇਚਣ ਵਾਲਾ ਵਿਅਕਤੀ ਕਈ ਵਾਰ ਬਿਮਾਰ ਜਾਂ ਸਰੀਰਿਕ ਤੌਰ ਤੇ ਅਪਾਹਿਜ਼ ਹੁੰਦਾ ਹੈ ਤਾਂ ਮੈਡਮ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਵੱਲੋਂ ਪਹਿਲ ਦੇ ਆਧਾਰ ਤੇ ਹੇਠਾਂ ਆ ਕੇ ਤੁਰੰਤ ਉਨ੍ਹਾਂ ਦੀ ਰਜਿਸਟਰੀ ਕੀਤੀ ਜਾਂਦੀ ਹੈ ਤਾਂ ਕਿ ਅਜਿਹੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਪੇਸ਼ ਆਵੇ।

ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਮਿਆਂ ਦੌਰਾਨ ਜਦੋਂ ਵੀ ਕੋਈ ਅਜਿਹਾ ਵਿਅਕਤੀ ਆਉਂਦਾ ਸੀ ਜੋ ਕਿ ਸਰੀਰਿਕ ਪੱਖੋਂ ਅਪਾਹਿਜ਼ ਹੁੰਦਾ ਸੀ ਤਾਂ ਉਸਨੂੰ ਵ੍ਹੀਲ ਚੇਅਰ ਉਪਰ ਬਿਠਾ ਕਿ ਜਾਂ ਦੋ ਵਿਅਕਤੀ ਚੁੱਕ ਕੇ ਲਿਜਾਂਦੇ ਸਨ।ਇਸ ਦੌਰਾਨ ਨਾਇਬ ਤਹਿਸੀਲਦਾਰ ਸਾਹਿਬ ਨੇ ਕਿਹਾ ਕਿ ਦਫ਼ਤਰ ਆਉਣ ਵਾਲੇ ਪਬਲਿਕ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Author : Malout Live