ਆਈ. ਐੱਮ. ਏ ਵਲੋਂ ਡਾਕਟਰਾਂ ਖਿਲਾਫ਼ ਹੋ ਰਹੀ ਹਿੰਸਾ ਦੇ ਵਿਰੋਧ 'ਚ ਮੋਮਬੱਤੀ ਮਾਰਚ

ਮਲੋਟ :- ਆਈ. ਐੱਮ. ਏ. ਵਲੋਂ ਡਾਕਟਰਾਂ ਖਿਲਾਫ਼ ਹੋ ਰਹੀ ਹਿੰਸਾ ਦੇ ਵਿਰੋਧ ਵਿਚ ਸ਼ਹਿਰ ਵਿਚ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਆਸਾਮ ਦੇ ਇਕ ਚਾਹ ਬਾਗ ਵਿਚ ਮਜ਼ਦੂਰਾਂ ਵਲੋਂ ਕੁੱਝ ਦਿਨ ਪਹਿਲਾਂ ਇੱਕ ਬਜ਼ੁਰਗ ਮਰੀਜ਼ ਦੀ ਮੌਤ ਤੋਂ ਬਾਅਦ ਡਾ. ਦੇਬੇਨ ਦੱਤਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਦੇ ਰੋਸ ਵਜੋਂ ਮੋਮਬੱਤੀ ਮਾਰਚ ਕੱਢਿਆ ਗਿਆ । ਮਾਰਚ ਉਪਰਾਂਤ ਸੇਖੋਂ ਹਸਪਤਾਲ ਵਿਚ ਡਾ: ਦੱਤਾ ਨੂੰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਰਕਾਰ ਕੋਲੋਂ ਆਏ ਦਿਨ ਡਾਕਟਰਾਂ ਤੇ ਹੋ ਰਹੇ ਅੱਤਿਆਚਾਰ ਖਿਲਾਫ਼ ਸਖਤੀ ਨਾਲ ਨਿਪਟਣ ਦੀ ਮੰਗ ਕੀਤੀ ਗਈ । ਇਸ ਮੌਕੇ ਡਾ. ਦਵਿੰਦਰ ਕੌਰ ਸੇਖੋਂ, ਡਾ. ਸੁਖਵਿੰਦਰ ਸਿੰਘ ਮੱਲੀ, ਡਾ. ਕਿ੍ਸ਼ਨ ਲਾਲ ਸੇਠੀ ਆਦਿ ਸ਼ਾਮਿਲ ਸਨ ।